ਕਰਾਚੀ : ਜਹਾਜ਼ ਹਾਦਸੇ ਵਾਲੀ ਜਗ੍ਹਾ ਫੋਟੋ ਖਿੱਚਵਾਉਣ ਪਹੁੰਚੇ ਅਫਰੀਦੀ ਪਾਕਿ ''ਚ ਘਿਰੇ

05/24/2020 9:31:51 PM

ਕਰਾਚੀ (ਇੰਟ)- ਕ੍ਰਿਕਟ ਦੇ ਮੈਦਾਨ ਤੋਂ ਬਾਅਦ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤਰ੍ਹਾ ਰਾਜਨੀਤਿਕ ਦੀ ਪਿੱਚ 'ਤੇ ਬੱਲੇਬਾਜ਼ੀ ਕਰਨ ਦੇ ਲਈ ਅੱਗੇ ਵੱਧਦੇ ਦਿਖਾਈ ਦੇ ਰਹੇ ਸਾਬਕਾ ਪਾਕਿਸਤਾਨੀ ਕ੍ਰਿਕਟਰ ਸ਼ਾਹਿਦ ਅਫਰੀਦੀ ਕਰਾਚੀ ਜਹਾਜ਼ ਹਾਦਸੇ ਨੂੰ ਲੈ ਕੇ ਆਪਣੇ ਹੀ ਦੇਸ਼ 'ਚ ਘਿਰ ਗਏ ਹਨ। ਦਰਅਸਲ ਸ਼ੁੱਕਰਵਾਰ ਨੂੰ ਕਰਾਚੀ 'ਚ ਜਹਾਜ਼ ਹਾਦਸੇ ਤੋਂ ਬਾਅਦ ਸ਼ਾਹਿਦ ਅਫਰੀਦੀ ਆਪਣਾ ਚਿਹਰਾ ਚਮਕਾਉਣ ਦੇ ਲਈ ਘਟਨਾ ਸਥਾਨ 'ਤੇ ਪਹੁੰਚ ਗਏ। ਅਫਰੀਦੀ ਦੇ ਪਹੁੰਚਦੇ ਹੀ ਰਾਹਤ ਤੇ ਬਚਾਅ ਕਰਮਚਾਰੀ ਆਪਣਾ ਕੰਮ ਛੱਡ ਕੇ ਉਸਦੇ ਨਾਲ ਫੋਟੋ ਖਿੱਚਵਾਉਣ ਤੇ ਸਵਾਗਤ 'ਚ ਸ਼ਾਮਲ ਹੋ ਗਏ। ਇਸ ਦੌਰਾਨ ਸ਼ਾਹਿਦ ਅਫਰੀਦੀ ਨੇ ਲੋਕਾਂ ਨੂੰ ਸੰਬੋਧਿਤ ਵੀ ਕੀਤਾ। ਸ਼ਾਹਿਦ ਅਫਰੀਦੀ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਹੁਣ ਉਹ ਖੁਦ ਆਪਣੇ ਹੀ ਦੇਸ਼ 'ਚ ਘਿਰ ਗਏ ਹਨ। ਪਾਕਿਸਤਾਨ ਨਾਗਰਿਕ ਆਬਿਦ ਹੁਸੈਨ ਖਾਨ ਨੇ ਲਿਖਿਆ- 'ਮੇਰਾ ਮੰਨਣਾ ਹੈ ਕਿ ਚੋਣ ਕਮਿਸ਼ਨ ਨੂੰ ਖਤਮ ਕਰ ਦੇਣਾ ਚਾਹੀਦਾ ਤੇ ਚੋਣਾਂ ਕਰਵਾਉਣ 'ਤੇ ਅਰਬਾਂ ਰੁਪਏ ਬਰਬਾਦ ਨਹੀਂ ਕਰਨੇ ਚਾਹੀਦੇ।

Gurdeep Singh

This news is Content Editor Gurdeep Singh