ਚੀਨੀ ਮਾਈਨਿੰਗ ਕੰਪਨੀਆਂ ਕਰ ਰਹੀਆਂ ਹਨ ਅਫਰੀਕੀ ਮਜ਼ਦੂਰਾਂ ਦਾ ਸ਼ੋਸ਼ਣ

07/10/2020 11:53:30 PM

ਹਰਾਰੇ(ਏ.ਐੱਨ.ਆਈ.)- ਚੀਨ ਅਫਰੀਕਾ ’ਚ ਖਾਸ ਤੌਰ ’ਤੇ ਮਾਈਨਿੰਗ ਉਦਯੋਗ ’ਚ ਅਹਿਮ ਹਿੱਤਾਂ ਦੇ ਨਾਲ ਨਵੇਂ ਆਧਾਰ ਤਿਆਰ ਕਰ ਰਿਹਾ ਹੈ। ਚੀਨੀ ਮਾਈਨਿੰਗ ਕੰਪਨੀਆਂ ਅਫਰੀਕੀ ਮਜ਼ਦੂਰਾਂ ਦਾ ਖੂਬ ਸ਼ੋਸ਼ਣ ਕਰ ਰਹੀਆਂ ਹਨ। ਮਜ਼ਦੂਰਾਂ ’ਚ ਬਹੁਤ ਗੁੱਸਾ ਹੈ, ਜਿਸ ਨਾਲ ਇਕ ਭਿਆਨਕ ਸਿਆਸੀ ਸੰਕਟ ਪੈਦਾ ਹੋ ਗਿਆ ਹੈ। ਮਜ਼ਦੂਰਾਂ ਦੇ ਸ਼ੋਸ਼ਣ ਦੇ ਨਾਲ-ਨਾਲ ਅਫਰੀਕੀ ਰਾਸ਼ਟਰਾਂ ’ਚ ਚੀਨੀ ਮਾਲਕਾਂ ਵਲੋਂ ਅਪਣਾਈਆਂ ਗਈਆਂ ਅਨੈਤਿਕ ਪ੍ਰਥਾਵਾਂ ਨੂੰ ਵੀ ਉਜਾਗਰ ਕੀਤਾ ਹੈ।

ਚੀਨੀ ਮਾਲਕਾਂ ਵਲੋਂ ਜਿੰਬਾਬਵੇ ਦੇ ਮਜ਼ਦੂਰਾਂ ਨੂੰ ਗੋਲੀ ਮਾਰਨ ਦੀ ਹਾਲ ਹੀ ਦੀ ਘਟਨਾ ਇਕ ਵਾਰ ਮੁੜ ਮਾਈਨਿੰਗ ਮਜ਼ਦੂਰਾਂ ਲਈ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਸੁਰੱਖਿਆ ਮਾਪਦੰਡਾਂ ਦੇ ਨਾਲ ਵਿਵਾਦਾਂ ਨਾਲ ਘਿਰੀ ਹੋਈ ਹੈ। ਜ਼ਿਕਰਯੋਗ ਹੈ ਕਿ ਜਿਬਾਬਵੇ ’ਚ ਪੈਸਿਆਂ ਦੇ ਬਕਾਇਆ ਭੁਗਤਾਨ ਨੂੰ ਲੈ ਕੇ ਹੋਈ ਬਹਿਸ ਦੌਰਾਨ ਇਕ ਮਾਲਕ ਨੇ 2 ਕਰਮਚਾਰੀਆਂ ਨੂੰ ਗੋਲੀਆਂ ਨਾਲ ਭੁੰਨ੍ਹ ਦਿੱਤਾ ਸੀ। ਪੁਲਸ ਨੇ ਹਾਲਾਂਕਿ ਦੋਸ਼ੀ ਮਾਲਕ ਝਾਂਗ ’ਤੇ ਹੱਤਿਆ ਕਰਨ ਦੇ ਯਤਨ ਦਾ ਕੇਸ ਦਰਜ ਕੀਤਾ ਸੀ।

Baljit Singh

This news is Content Editor Baljit Singh