ਬ੍ਰਿਸਬੇਨ ''ਚ ਨਕਾਬਪੋਸ਼ ਲੁਟੇਰਿਆਂ ਨੇ ਸਟੋਰ ''ਤੇ ਬੋਲਿਆ ਧਾਵਾ, ਨਕਦੀ ਲੈ ਕੇ ਹੋਏ ਫਰਾਰ

04/10/2018 3:33:04 PM

ਬ੍ਰਿਸਬੇਨ— ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ 'ਚ ਇਕ ਸੁਵਿਧਾ ਸਟੋਰ 'ਚ ਅਫਰੀਕੀ ਗੈਂਗ ਵਲੋਂ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ। ਸਟੋਰ 'ਚ ਮੌਜੂਦ ਇਕ ਮਹਿਲਾ ਕਰਮਚਾਰੀ ਨੂੰ ਗੈਂਗ ਵਲੋਂ ਲੁੱਟਿਆ ਗਿਆ। ਅਧਿਕਾਰੀਆਂ ਮੁਤਾਬਕ ਇਹ ਘਟਨਾ ਬ੍ਰਿਸਬੇਨ ਦੇ ਯੇਰੋਂਗਾ 'ਚ ਮੰਗਲਵਾਰ ਦੀ ਰਾਤ ਨੂੰ 10 ਵਜ ਕੇ 40 ਮਿੰਟ 'ਤੇ ਵਾਪਰੀ। ਤਕਰੀਬਨ 5 ਨਕਾਬਪੋਸ਼ ਤੂਫਾਨ ਵਾਂਗ ਸਟੋਰ ਅੰਦਰ ਦਾਖਲ ਹੋਏ ਅਤੇ ਉਨ੍ਹਾਂ ਨੇ ਮਹਿਲਾ ਕਰਮਚਾਰੀ ਨੂੰ ਚਾਕੂ ਦਿਖਾ ਕੇ ਨਕਦੀ ਦੀ ਮੰਗ ਕੀਤੀ। ਨਕਾਬਪੋਸ਼ ਲੁਟੇਰਿਆਂ ਨੇ ਮਹਿਲਾ ਨੂੰ ਧਮਕਾਇਆ। 
ਲਾਚਾਰ ਮਹਿਲਾ ਕਰਮਚਾਰੀ ਗੁੱਸੇ ਨਾਲ ਲੁਟੇਰਿਆਂ ਵੱਲ ਦੇਖਦੀ ਰਹੀ, ਉਹ ਕੁਝ ਵੀ ਨਾ ਸਕੀ। ਲੁਟੇਰਿਆਂ 'ਚੋਂ ਇਕ ਲੁਟੇਰਾ ਕੈਸ਼ ਕਾਊਂਟਰ ਕੋਲ ਬੈਠੀ ਮਹਿਲਾ ਕੋਲ ਆਇਆ ਅਤੇ ਉਸ ਨੂੰ ਚਾਕੂ ਦਿਖਾਇਆ। ਉਸ ਨੇ ਮਹਿਲਾ ਤੋਂ ਨਕਦੀ ਦੀ ਮੰਗ ਕੀਤੀ। ਲੁਟੇਰੇ ਨੇ ਕੈਸ਼ ਕਾਊਂਟਰ ਖੋਲ੍ਹਣ ਲਈ ਕਿਹਾ। ਜਦੋਂ ਮਹਿਲਾ ਕੈਸ਼ ਕਾਊਂਟਰ ਨਹੀਂ ਖੋਲ੍ਹ ਸਕੀ ਤਾਂ ਲਟੇਰੇ ਸਟੋਰ ਅੰਦਰ ਵੱਖ-ਵੱਖ ਚੀਜ਼ਾਂ ਨੂੰ ਸੁੱਟਣ ਲਈ ਅਤੇ ਉਨ੍ਹਾਂ ਨੇ ਮਹਿਲਾ ਨੂੰ ਧੱਕਾ ਮਾਰਿਆ। ਲੁਟੇਰੇ ਕੁਝ ਨਕਦੀ, ਤੰਬਾਕੂ ਅਤੇ ਔਰਤ ਦਾ ਮੋਬਾਈਲ ਫੋਨ ਲੈ ਕੇ ਉੱਥੋਂ ਦੌੜ ਗਏ। ਪੀੜਤ ਮਹਿਲਾ ਨੂੰ ਕਿਸੇ ਤਰ੍ਹਾਂ ਦੀ ਕੋਈ ਸੱਟ ਨਹੀਂ ਲੱਗੀ ਹੈ ਪਰ ਉਹ ਡਰ ਗਈ। ਉਸ ਨੇ ਲੁਟੇਰਿਆਂ ਦੀ ਪਛਾਣ ਦੱਸਦੇ ਹੋਏ ਕਿਹਾ ਕਿ ਉਹ ਪਤਲੇ, ਲੰਬੇ ਅਤੇ ਅਫਰੀਕੀ ਦਿੱਖ ਵਾਲੇ ਸਨ। ਪੁਲਸ ਇਸ ਮਾਮਲੇ ਦੀ ਜਾਂਚ 'ਚ ਜੁੱਟੀ ਹੋਈ ਹੈ।