ਅਫਰੀਕਾ ''ਚ ਕੋਵਿਡ-19 ਦੇ ਮਾਮਲੇ 8,00,000 ਦੇ ਪਾਰ

07/25/2020 4:27:12 PM

ਜੋਹਾਨਸਬਰਗ (ਭਾਸ਼ਾ) : ਅਫ਼ਰੀਕਾ ਵਿਚ ਕੋਵਿਡ-19 ਦੇ ਮਾਮਲਿਆਂ ਦਾ ਅੰਕੜਾ 8,00,000 ਦੇ ਪਾਰ ਚਲਾ ਗਿਆ ਹੈ। ਅਫ਼ਰੀਕਾ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਨੇ ਇਹ ਜਾਣਕਾਰੀ ਦਿੱਤੀ। 54 ਦੇਸ਼ਾਂ ਵਾਲੇ ਇਸ ਮਹਾਂਦੀਪ ਵਿਚ ਕੁੱਲ ਪੀੜਤ ਮਰੀਜ਼ਾਂ ਵਿਚ ਅੱਧੇ ਦੱਖਣੀ ਅਫ਼ਰੀਕਾ ਵਿਚ ਪਾਏ ਗਏ ਸਨ ਪਰ ਹੁਣ ਇਹ ਵਾਇਰਸ ਕੀਨੀਆ ਵਰਗੇ ਦੇਸ਼ਾਂ ਵਿਚ ਫੈਲ ਰਿਹਾ ਹੈ ਜਿੱਥੇ 16,000 ਤੋਂ ਜ਼ਿਆਦਾ ਮਾਮਲੇ ਪਾਏ ਗਏ ਹਨ।

ਅਫ਼ਰੀਕਾ ਵਿਚ ਕੋਰੋਨਾ ਦਾ ਪਹਿਲਾ ਮਾਮਲਾ 14 ਫਰਵਰੀ ਨੂੰ ਸਾਹਮਣੇ ਆਇਆ ਸੀ। ਧਿਆਨਦੇਣ ਯੋਗ ਹੈ ਕਿ ਦੁਨੀਆ ਦੇ ਹੋਰ ਸਥਾਨਾਂ ਦੀ ਤੁਲਣਾ ਵਿਚ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਅਫ਼ਰੀਕੀ ਮਹਾਂਦੀਪ ਵਿਚ ਕਾਫ਼ੀ ਦੇਰੀ ਨਾਲ ਪਹੁੰਚਿਆ ਪਰ ਕਿਸੇ ਵੀ ਹੋਰ ਖ਼ੇਤਰ ਦੇ ਮੁਕਾਬਲੇ ਅਫ਼ਰੀਕਾ ਵਿਚ ਸਿਹਤ ਸੰਭਾਲ ਸਰੋਤ ਬੇਹੱਦ ਸੀਮਤ ਹਨ ਅਤੇ ਵਿਵਸਥਾ ਕਮਜ਼ੋਰ ਹੈ, ਜਿਸ ਨਾਲ ਇੱਥੇ ਮਹਾਮਾਰੀ ਨੂੰ ਲੈ ਕੇ ਡਰ ਬਣਿਆ ਹੋਇਆ ਹੈ। ਅਫ਼ਰੀਕੀ ਦੇਸ਼ਾਂ ਵਿਚ ਸਿਹਤ ਵਿਵਸਥਾ ਬੇਹੱਦ ਕਮਜ਼ੋਰ ਹੈ ਅਤੇ ਮਾਹਰਾਂ ਦਾ ਕਹਿਣਾ ਹੈ ਕਿ ਕਈ ਹਿੱਸਿਆਂ ਵਿਚ ਕੋਰੋਨਾ ਨੂੰ ਲੰਬੇ ਸਮੇਂ ਤੱਕ ਕਾਬੂ ਕਰਣਾ ਮੁਸ਼ਕਲ ਹੋ ਸਕਦਾ ਹੈ।  ਅਫ਼ਰੀਕਾ ਵਿਚ ਫਿਲਹਾਲ 810,008 ਮਾਮਲੇ ਸਾਹਮਣੇ ਆਏ ਹਨ।


cherry

Content Editor

Related News