ਅਫਗਾਨਿਸਤਾਨ 'ਚ ਤਾਲਿਬਾਨੀ ਹਮਲੇ 'ਚ 11 ਸੈਨਿਕਾਂ ਦੀ ਮੌਤ

05/18/2020 4:50:14 PM

ਕਾਬੁਲ : ਅਫਗਾਨਿਸਤਾਨ ਦੇ ਤਖਰ ਸੂਬੇ ਵਿਚ ਸੋਮਵਾਰ ਨੂੰ ਅੱਤਵਾਦੀ ਸਮੂਹ ਤਾਲਿਬਾਨ ਦੇ ਹਮਲੇ ਵਿਚ ਗ੍ਰਹਿ ਮੰਤਰਾਲਾ ਦੇ ਅਧੀਨ ਕੰਮ ਕਰਦੇ 'ਪਬਲਿਕ ਅਪਰਾਈਜਿੰਗ ਫੋਰਸਜ਼' ਦੇ 11 ਸੈਨਿਕਾਂ ਦੀ ਮੌਤ ਹੋ ਗਈ।

ਇਕ ਸਥਾਨਕ ਸੁਰੱਖਿਆ ਸੂਤਰ ਨੇ ਦੱਸਿਆ ਕਿ ਅੱਜ ਸਵੇਰੇ ਤਾਲਿਬਾਨ ਨੇ ਤਖਰ ਦੇ ਯਾਂਗੀ ਕਲਾ ਜ਼ਿਲੇ ਦੇ ਹਜਾਰਾ ਕੇਸ਼ਲਾਕ ਪਿੰਡ ਵਿਚ ਇਕ ਸਾਬਕਾ ਜਿਹਾਦੀ ਕਮਾਂਡਰ ਮਲਿਕ ਤਤਾਰ ਦੇ ਬਾਡੀਗਾਰਡਾਂ 'ਤੇ ਹਮਲਾ ਕੀਤਾ ਅਤੇ ਇਸ ਦੌਰਾਨ ਸੁਰੱਖਿਆ ਫੋਰਸ ਦੇ 11 ਸੈਨਿਕਾਂ ਦੀ ਮੌਤ ਹੋ ਗਈ। ਇਕ ਸਥਾਨਕ ਨਿਵਾਸੀ ਨੇ ਦੱਸਿਆ ਕਿ ਖੇਤਰ ਵਿਚ ਮਲਿਕ ਤਤਾਰ ਦੇ ਬਾਡੀਗਾਰਡਾਂ ਦੇ ਅੱਤਿਆਚਾਰਾਂ ਤੋਂ ਤੰਗ ਆ ਕੇ ਕਈ ਲੋਕ ਤਾਲਿਬਾਨ ਵਿਚ ਸ਼ਾਮਿਲ ਹੋ ਗਏ ਸਨ। ਕੁੱਝ ਦਿਨ ਪਹਿਲਾਂ ਤਤਾਰ ਲਈ ਕੰਮ ਕਰਨ ਵਾਲੇ ਕਈ ਲੋਕ ਤਾਲਿਬਾਨ ਦੇ ਹਮਲੇ ਵਿਚ ਮਾਰੇ ਗਏ ਸਨ।

cherry

This news is Content Editor cherry