ਅਫਗਾਨਿਸਤਾਨ ''ਚ ਹੜ੍ਹ ਕਾਰਨ ਸੈਂਕੜੇ ਘਰ ਤਬਾਹ, 2 ਲੋਕਾਂ ਦੀ ਮੌਤ

06/03/2019 3:39:46 PM

ਕਾਬੁਲ— ਅਫਗਾਨਿਸਤਾਨ 'ਚ ਆਏ ਹੜ੍ਹ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਤੇ ਸੈਂਕੜੇ ਘਰ ਬਰਬਾਦ ਹੋ ਗਏ ਹਨ। ਅਫਗਾਨਿਸਤਾਨ ਦੇ ਉੱਤਰੀ ਤੱਖੜ ਸੂਬੇ 'ਚ ਗਵਰਨਰ ਦੇ ਬੁਲਾਰੇ ਨੇ ਇਸ ਸਬੰਧੀ ਸੋਮਵਾਰ ਨੂੰ ਜਾਣਕਾਰੀ ਦਿੱਤੀ। ਜਾਣਕਾਰੀ ਮੁਤਾਬਕ ਸੋਮਵਾਰ ਸਵੇਰੇ ਫਰਖਰ, ਕਾਲਫਗਾਨ ਅਤੇ ਨਾਮਾਕਬ ਜ਼ਿਲਿਆਂ 'ਚ ਆਏ ਹੜ੍ਹ ਕਾਰਨ ਇਕ ਔਰਤ ਤੇ ਉਸ ਦੇ ਬੱਚੇ ਦੀ ਮੌਤ ਹੋ ਗਈ ਅਤੇ ਹੋਰ 3 ਜ਼ਖਮੀ ਹੋ ਗਏ।
ਅਧਿਕਾਰੀਆਂ ਨੇ ਦੱਸਿਆ ਕਿ ਸੈਂਕੜੇ ਘਰ ਅਤੇ ਹਜ਼ਾਰਾਂ ਏਕੜ ਖੇਤੀ ਯੋਗ ਜ਼ਮੀਨ ਤਬਾਹ ਹੋ ਗਈ ਹੈ। ਇਨ੍ਹਾਂ ਇਲਾਕਿਆਂ 'ਚ ਲਗਾਤਾਰ ਪੈ ਰਹੇ ਮੀਂਹ ਪੈਣ ਕਾਰਨ ਹੋਰ ਵੀ ਤਬਾਹੀ ਹੋਣ ਦਾ ਡਰ ਹੈ। 
ਜ਼ਿਕਰਯੋਗ ਹੈ ਕਿ ਅਫਗਾਨਿਸਤਾਨ 'ਚ ਪਿਛਲੇ 3 ਮਹੀਨਿਆਂ ਤੋਂ ਆਏ ਹੜ੍ਹਾਂ ਕਾਰਨ 130 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਹੋਰ 200 ਲੋਕ ਜ਼ਖਮੀ ਹੋ ਚੁੱਕੇ ਹਨ। ਇਕ ਰਿਪੋਰਟ ਮੁਤਾਬਕ ਇੱਥੇ 4,000 ਘਰ ਬਰਬਾਦ ਹੋ ਚੁੱਕੇ ਹਨ।