ਅਫਗਾਨਿਸਤਾਨ ''ਚ ਕਾਰ ਬੰਬ ਧਮਾਕਾ, 12 ਲੋਕਾਂ ਦੀ ਮੌਤ ਤੇ 100 ਤੋਂ ਵੱਧ ਜ਼ਖਮੀ

10/18/2020 6:23:19 PM

ਕਾਬੁਲ (ਭਾਸ਼ਾ): ਅਫਗਾਨਿਸਤਾਨ ਦੇ ਪੱਛਮੀ ਘੋਰ ਸੂਬੇ ਵਿਚ ਐਤਵਾਰ ਨੂੰ ਆਤਮਘਾਤੀ ਕਾਰ ਬੰਬ ਧਮਾਕਾ ਕੀਤਾ ਗਿਆ। ਇਸ ਬੰਬ ਹਮਲੇ ਵਿਚ ਕਰੀਬ 12 ਲੋਕਾਂ ਦੀ ਮੌਤ ਹੋ ਗਈ ਅਤੇ 100 ਤੋਂ ਵੱਧ ਜ਼ਖਮੀ ਹੋ ਗਏ। ਘੋਰ ਵਿਚ ਹਸਪਤਾਲ ਦੇ ਪ੍ਰਮੁੱਖ ਮੁਹੰਮਦ ਉਮਰ ਲਲਜਾਦ ਨੇ ਕਿਹਾ ਕਿ ਐਮਰਜੈਂਸੀ ਵਿਭਾਗ ਦੇ ਕਰਮਚਾਰੀ ਗੰਭੀਰ ਅਤੇ ਸਧਾਰਨ ਰੂਪ ਨਾਲ ਜ਼ਖਮੀ ਹੋਏ ਲੋਕਾਂ ਦਾ ਇਲਾਜ ਕਰ ਰਹੇ ਹਨ।

ਉਹਨਾਂ ਨੇ ਮਰਨ ਵਾਲਿਆਂ ਦੀ ਗਿਣਤੀ ਵੱਧਣ ਦਾ ਖਦਸ਼ਾ ਜ਼ਾਹਰ ਕੀਤਾ। ਗ੍ਰਹਿ ਮੰਤਰਾਲੇ ਨੇ ਬੁਲਾਰੇ ਤਾਰਿਕ ਆਰਨ ਨੇ ਕਿਹਾ ਕਿ ਕਾਰ ਬੰਬ ਹਮਲਾ ਸੂਬਾਈ ਪੁਲਸ ਪ੍ਰਮੁੱਖ ਦੇ ਦਫਤਰ ਦੇ ਮੁੱਖ ਦਰਵਾਜੇ 'ਤੇ ਕੀਤਾ ਗਿਆ। ਘੋਰ ਵਿਚ ਹੋਏ ਹਮਲੇ ਦੀ ਫਿਲਹਾਲ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ।

ਕਤਰ ਵਿਚ ਤਾਲਿਬਾਨ ਅਤੇ ਅਫਗਾਨਿਸਤਾਨ ਸਰਕਾਰ ਦੇ ਪ੍ਰਤੀਨਿਧੀਆਂ ਵਿਚ ਵਾਰਤਾ ਜਾਰੀ ਰਹਿਣ ਦੇ ਦੌਰਾਨ ਇਹ ਹਮਲਾ ਹੋਇਆ ਹੈ। ਦੇਸ਼ ਵਿਚ ਦਹਾਕਿਆਂ ਤੋਂ ਜਾਰੀ ਯੁੱਧ ਨੂੰ ਖਤਮ ਕਰਨ ਦੇ ਲਈ ਇਹ ਵਾਰਤਾ ਹੋ ਰਹੀ ਹੈ। 

Vandana

This news is Content Editor Vandana