ਕਾਬੁਲ ਯੂਨੀਵਰਸਿਟੀ ਦੇ ਬਾਹਰ ਧਮਾਕਾ, 9 ਲੋਕਾਂ ਦੀ ਮੌਤ 33 ਜ਼ਖਮੀ

07/19/2019 2:13:55 PM

ਕਾਬੁਲ (ਭਾਸ਼ਾ)— ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਸ਼ੁੱਕਰਵਾਰ ਤੜਕਸਾਰ ਕਾਬੁਲ ਯੂਨੀਵਰਸਿਟੀ ਦੇ ਮੁੱਖ ਗੇਟ ਦੇ ਬਾਹਰ ਬੰਬ ਧਮਾਕਾ ਹੋਇਆ। ਇਸ ਧਮਾਕੇ ਵਿਚ 9 ਲੋਕਾਂ ਦੀ ਮੌਤ ਹੋ ਗਈ ਅਤੇ 33 ਹੋਰ ਜ਼ਖਮੀ ਹੋ ਗਏ। ਪੁਲਸ ਅਤੇ ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਕਾਬੁਲ ਦੇ ਪੁਲਸ ਮੁਖੀ ਫਿਰਦੌਸ ਫਰਾਮਰਜ਼ ਨੇ ਦੱਸਿਆ ਕਿ ਤੜਕੇ ਇਸ ਧਮਾਕੇ ਦੇ ਬਾਅਦ ਦੋ ਗੱਡੀਆਂ ਵਿਚ ਅੱਗ ਲੱਗ ਗਈ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਇਹ ਹਮਲਾ ਆਤਮਘਾਤੀ ਬੰਬ ਹਮਲਾਵਰ ਨੇ ਕੀਤਾ ਸੀ ਜਾਂ ਰਿਮੋਟ ਨਾਲ ਇਹ ਧਮਾਕਾ ਕੀਤਾ ਗਿਆ। 

ਅਫਗਾਨਿਸਤਾਨ ਦੇ ਜਨਤਕ ਸਿਹਤ ਮੰਤਰਾਲੇ ਦੇ ਬੁਲਾਰੇ ਵਾਹਿਦੁੱਲਾਹ ਮਾਇਰ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਇਸ ਸਹਿ ਸਿੱਖਿਆ ਯੂਨੀਵਰਸਿਟੀ ਦੇ ਕੰਪਲੈਕਸ ਵਿਚ ਕਈ ਹੋਸਟਲ ਹਨ ਜਿੱਥੇ ਵਿਦਿਆਰਥੀ ਗਰਮੀਆਂ ਵਿਚ ਠਹਿਰਦੇ ਹਨ। ਇਲਾਕੇ ਵਿਚ ਗੱਡੀਆਂ ਦਾ ਆਉਣਾ-ਜਾਣਾ ਘੱਟ ਸੀ ਕਿਉਂਕਿ ਅਫਗਾਨਿਸਤਾਨ ਵਿਚ ਸ਼ੁੱਕਰਵਾਰ ਨੂੰ ਹਫਤਵਾਰੀ ਛੁੱਟੀ ਹੁੰਦੀ ਹੈ। ਕਿਸੇ ਸਮੂਹ ਨੇ ਵੀ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਉਂਝ ਤਾਲਿਬਾਨ ਅਤੇ ਇਸਲਾਮਿਕ ਸਟੇਟ ਨਾਲ ਸਬੰਧਤ ਇਕ ਸੰਗਠਨ ਕਾਬੁਲ ਵਿਚ ਸਰਗਰਮ ਹੈ।

Vandana

This news is Content Editor Vandana