ਕਾਬੁਲ : ਵਿਆਹ ਸਮਾਰੋਹ 'ਚ ਧਮਾਕਾ, ਹੁਣ ਤੱਕ 63 ਲੋਕਾਂ ਦੀ ਮੌਤ ਤੇ 182 ਜ਼ਖਮੀ

08/18/2019 12:58:01 PM

ਕਾਬੁਲ (ਬਿਊਰੋ)— ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਬੀਤੀ ਰਾਤ ਇਕ ਵਿਆਹ ਸਮਾਰੋਹ ਵਿਚ ਵੱਡਾ ਧਮਾਕਾ ਹੋਇਆ। ਇਸ ਆਤਮਘਾਤੀ ਧਮਾਕੇ ਵਿਚ ਘੱਟੋ-ਘੱਟ 63 ਲੋਕਾਂ ਦੀ ਮੌਤ ਹੋ ਗਈ ਜਦਕਿ 182 ਤੋਂ ਵੱਧ ਲੋਕ ਜ਼ਖਮੀ ਹੋ ਗਏ। ਧਮਾਕੇ ਦੇ ਬਾਅਦ ਪੂਰਾ ਹਾਲ ਧੂੰਏਂ ਨਾਲ ਭਰ ਗਿਆ ਸੀ। ਇਕ ਸਮਾਚਾਰ ਏਜੰਸੀ ਨੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਦੇ ਹਵਾਲੇ ਨਾਲ ਦੱਸਿਆ ਕਿ ਧਮਾਕਾ ਸ਼ਨੀਵਾਰ ਦੇਰ ਰਾਤ 10:40 ਹੋਇਆ। ਇਸ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ ਵਿਚ ਵਾਧਾ ਹੋ ਸਕਦਾ ਹੈ। 

ਜਾਣਕਾਰੀ ਮੁਤਾਬਕ ਜਦੋਂ ਧਮਾਕਾ ਹੋਇਆ ਉਸ ਸਮੇਂ ਵੈਡਿੰਗ ਹਾਲ ਮਹਿਮਾਨਾਂ ਨਾਲ ਭਰਿਆ ਹੋਇਆ ਸੀ। ਧਮਾਕੇ ਦੇ ਬਾਅਦ ਉੱਥੇ ਹਫੜਾ-ਦਫੜੀ ਮਚ ਗਈ। ਜ਼ਖਮੀ ਹੋਏ ਲੋਕ ਦਰਦ ਨਾਲ ਤੜਫਦੇ ਦੇਖੇ ਗਏ। ਫਿਲਹਾਲ ਕਿਸੇ ਅੱਤਵਾਦੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। 

ਇਹ ਧਮਾਕਾ ਅਜਿਹੇ ਸਮੇਂ ਵਿਚ ਹੋਇਆ ਹੈ ਜਦੋਂ ਅਮਰੀਕਾ ਅਤੇ ਤਾਲਿਬਾਨ ਇਕ ਸਮਝੌਤੇ 'ਤੇ ਦਸਤਖਤ ਕਰਨ ਵਾਲੇ ਹਨ। ਜਿਸ ਦੇ ਤਹਿਤ ਕਰੀਬ 14 ਹਜ਼ਾਰ ਅਮਰੀਕੀ ਫੌਜੀਆਂ ਦੀ ਉੱਥੋਂ ਨਿਕਾਸੀ ਸ਼ੁਰੂ ਹੋ ਜਾਵੇਗੀ। ਇਸ ਦੇ ਬਦਲੇ ਵਿਚ ਬਾਗੀਆਂ ਨੇ ਕਈ ਤਰ੍ਹਾਂ ਦੇ ਸੁਰੱਖਿਆ ਭਰੋਸੇ ਅਮਰੀਕਾ ਨੂੰ ਦਿੱਤੇ ਹਨ।

Vandana

This news is Content Editor Vandana