ਅਫਗਾਨਿਸਤਾਨ: ਸੜਕ ਕਿਨਾਰੇ ਬੰਬ ਧਮਾਕੇ ਕਾਰਨ 10 ਲੋਕ ਹਲਾਕ

12/13/2019 5:22:31 PM

ਕਾਬੁਲ- ਮੱਧ ਅਫਗਾਨਿਸਤਾਨ ਵਿਚ ਸ਼ੁੱਕਰਵਾਰ ਨੂੰ ਸੜਕ ਕਿਨਾਰੇ ਹੋਏ ਬੰਬ ਧਮਾਕੇ ਵਿਚ ਚਾਰ ਔਰਤਾਂ ਤੇ ਇਕ ਬੱਚੇ ਸਣੇ 10 ਨਾਗਰਿਕਾਂ ਦੀ ਮੌਤ ਹੋ ਗਈ। ਇਕ ਅਫਗਾਨੀ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਗ੍ਰਹਿ ਮੰਤਰਾਲੇ ਦੀ ਬੁਲਾਰਨ ਮਰਵਾ ਅਮੀਨੀ ਦੇ ਮੁਤਾਬਕ ਗਜ਼ਨੀ ਸੂਬੇ ਦੇ ਜਗਤੋ ਜ਼ਿਲੇ ਵਿਚ ਹੋਏ ਇਸ ਬੰਬ ਧਮਾਕੇ ਵਿਚ 6 ਆਮ ਨਾਗਰਿਕ ਜ਼ਖਮੀ ਹੋਏ ਹਨ। ਸਾਰੇ ਲੋਕ ਦਾਏ ਕੁੰਡੀ ਸੂਬੇ ਤੋਂ ਗਜ਼ਨੀ ਤੱਕ ਜਾਣ ਵਾਲੇ ਇਕ ਵਾਹਨ ਵਿਚ ਸਵਾਰ ਸਨ ਤਦੇ ਇਕ ਵਾਹਨ ਨੂੰ ਨਿਸ਼ਾਨਾ ਬਣਾਇਆ ਗਿਆ। ਅਜੇ ਤੱਕ ਕਿਸੇ ਨੇ ਵੀ ਹਮਲੇ ਦੀ ਜ਼ਿੰਮੇਦਾਰੀ ਨਹੀਂ ਲਈ ਹੈ ਪਰ ਆਮਿਨੀ ਨੇ ਇਸ ਹਮਲੇ ਲਈ ਖੇਤਰ 'ਤੇ ਕੰਟਰੋਲ ਰੱਖਣ ਵਾਲੇ ਅੱਤਵਾਦੀ ਸਮੂਹ ਤਾਲਿਬਾਨ ਨੂੰ ਦੋਸ਼ੀ ਦੱਸਿਆ ਹੈ।

ਅਫਗਾਨਿਸਤਾਨ ਦੇ ਲਗਭਗ ਅੱਧੇ ਹਿੱਸੇ 'ਤੇ ਤਾਲਿਬਾਨ ਦਾ ਕੰਟਰੋਲ ਹੈ। ਤਾਲਿਬਾਨ ਅਕਸਰ ਅਫਗਾਨੀ ਬਲਾਂ ਤੇ ਕਾਬੁਲ ਦੇ ਸਰਕਾਰੀ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਮਲੇ ਕਰਦਾ ਹੈ, ਜਿਸ ਵਿਚ ਹਮੇਸ਼ਾ ਵੱਡੀ ਗਿਣਤੀ ਵਿਚ ਆਮ ਨਾਗਰਿਕਾਂ ਦੀ ਮੌਤ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ।