ਅਫਗਾਨਿਸਤਾਨ ''ਚ ਧਮਾਕਾ, 8 ਲੋਕ ਜ਼ਖਮੀ

03/25/2019 2:46:14 PM

ਕਾਬੁਲ (ਵਾਰਤਾ)— ਅਫਗਾਨਿਸਤਾਨ ਦੇ ਨਾਂਗਰਹਾਰ ਸੂਬੇ ਦੇ ਜਲਾਲਾਬਾਦ ਸ਼ਹਿਰ ਵਿਚ ਸੋਮਵਾਰ ਨੂੰ ਇਕ ਸਿਹਤ ਕਲੀਨਿਕ ਕੋਲ ਧਮਾਕਾ ਹੋਇਆ। ਇਸ਼ ਧਮਾਕੇ ਵਿਚ 8 ਲੋਕ ਜ਼ਖਮੀ ਹੋ ਗਏ ਹਨ। ਸੂਬਾਈ ਸਰਕਾਰ ਦੇ ਬੁਲਾਰੇ ਅਤਾਉੱਲਾ ਖੋਗਯਾਨੀ ਨੇ ਦੱਸਿਆ ਕਿ ਜ਼ਖਮੀਆਂ ਵਿਚ 3 ਬੱਚੇ ਅਤੇ 3 ਔਰਤਾਂ ਵੀ ਸ਼ਾਮਲ ਹਨ। ਪੁਲਸ ਅਤੇ ਰਾਹਤ ਬਚਾਅ ਟੀਮ ਨੇ ਜ਼ਖਮੀਆਂ ਨੰ ਸੂਬਾਈ ਹਸਪਤਾਲ ਵਿਚ ਭਰਤੀ ਕਰਵਾਇਆ ਹੈ।

Vandana

This news is Content Editor Vandana