ਅਫਗਾਨਿਸਤਾਨ : ਤਾਲਿਬਾਨ ਦੀ ਕੈਦ ''ਚੋਂ ਛੁਡਵਾਏ ਗਏ 83 ਨਾਗਰਿਕ

06/06/2019 5:57:16 PM

ਕਾਬੁਲ (ਬਿਊਰੋ)— ਅਫਗਾਨਿਸਤਾਨ ਦੇ ਸੁਰੱਖਿਆ ਬਲਾਂ ਨੇ ਫਰਿਯਾਬ ਸੂਬੇ ਦੇ ਕੈਸਰ ਜ਼ਿਲੇ ਵਿਚ ਅੱਤਵਾਦੀ ਸੰਗਠਨ ਤਾਲਿਬਾਨ ਦੀ ਇਕ ਜੇਲ 'ਤੇ ਹਮਲਾ ਕਰ ਕੇ 83 ਨਾਗਰਿਕਾਂ ਨੂੰ ਛੁਡਵਾਇਆ। ਇਸ ਮੁਹਿੰਮ ਨੂੰ ਅਫਗਾਨਿਸਤਾਨ ਦੀ ਫੌਜ ਦੇ ਵਿਸ਼ੇਸ਼ ਦਸਤੇ ਨੇ ਬੁੱਧਵਾਰ ਰਾਤ ਅੰਜਾਮ ਦਿੱਤਾ। ਅਫਗਾਨ ਫੌਜ ਦੀ ਸ਼ਾਹੀਨ ਕੋਰ ਦੇ ਬੁਲਾਰੇ ਮੁਹੰਮਦ ਹਨੀਫ ਰੇਜ਼ਾਈ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। 

ਉਨ੍ਹਾਂ ਨੇ ਦੱਸਿਆ ਕਿ ਵੱਡੀ ਗਿਣਤੀ ਵਿਚ ਫੌਜੀਆਂ ਨੂੰ ਆਉਂਦੇ ਦੇਖ ਜੇਲ ਦੀ ਸੁਰੱਖਿਆ ਵਿਚ  ਤਾਇਨਾਤ ਤਾਲਿਬਾਨ ਅੱਤਵਾਦੀ ਭੱਜ ਗਏ। ਜੇਲ ਤੋਂ ਛੁਡਵਾਏ ਗਏ ਨਾਗਰਿਕਾਂ ਨੂੰ ਫੌਜ ਦੇ ਕੈਂਪ ਵਿਚ ਲਿਜਾਇਆ ਗਿਆ। ਪਛਾਣ ਦੀ ਪ੍ਰਕਿਰਿਆ ਪੂਰੀ ਹੋਣ ਦੇ ਬਾਅਦ ਉਹ ਜਲਦੀ ਹੀ ਆਪਣੇ ਪਰਿਵਾਰਾਂ ਨਾਲ ਮਿਲਣਗੇ। ਇਸ ਮਾਮਲੇ 'ਤੇ ਹੁਣ ਤੱਕ ਤਾਲਿਬਾਨ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸੁਰੱਖਿਆ ਬਲਾਂ ਲਈ ਮੁਖਬਰੀ ਦੇ ਸ਼ੱਕ ਵਿਚ ਤਾਲਿਬਾਨ ਅੱਤਵਾਦੀ ਰੋਜ਼ਾਨਾ ਪਿੰਡਾਂ ਦੇ ਨਾਗਰਿਕਾਂ ਨੂੰ ਅਗਵਾ ਕਰ ਲੈਂਦੇ ਹਨ।

Vandana

This news is Content Editor Vandana