ਅਫਗਾਨਿਸਤਾਨ: ਸੜਕ ਕਿਨਾਰੇ ਹੋਏ ਬੰਬ ਧਮਾਕੇ ਵਿਚ ਇਕੋ ਪਰਿਵਾਰ ਦੇ 10 ਲੋਕਾਂ ਦੀ ਮੌਤ

12/17/2019 2:36:50 PM

ਕਾਬੁਲ- ਅਫਗਾਨਿਸਤਾਨ ਵਿਚ ਇਕ ਬੰਬ ਧਮਾਕੇ ਕਾਰਨ ਇਕੋ ਪਰਿਵਾਰ ਦੇ 10 ਲੋਕਾਂ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਅਸਲ ਵਿਚ ਜਿਵੇਂ ਹੀ ਇਸ ਪਰਿਵਾਰ ਦੀ ਕਾਰ ਬੰਬ ਦੇ ਨੇੜੇ ਪਹੁੰਚੀ, ਇਕ ਧਮਾਕਾ ਹੋ ਗਿਆ ਤੇ ਕਾਰ ਹਾਦਸੇ ਦੀ ਸ਼ਿਕਾਰ ਹੋ ਗਈ। ਇਹ ਸਾਰੇ ਲੋਕ ਪੂਰਬੀ ਅਫਗਾਨਿਸਤਾਨ ਦੇ ਖੋਸਾ ਸੂਬੇ ਵਿਚ ਇਕ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਜਾ ਰਹੇ ਸਨ।

ਹਾਦਸੇ ਦਾ ਸ਼ਿਕਾਰ ਹੋਏ 10 ਲੋਕਾਂ ਵਿਚ ਪੰਜ ਪੁਰਸ਼, 2 ਔਰਤਾਂ ਤੇ ਤਿੰਨ ਬੱਚੇ ਸ਼ਾਮਲ ਸਨ। ਇਹ ਸਾਰੇ ਇਕੋ ਪਰਿਵਾਰ ਦੇ ਮੈਂਬਰ ਸਨ। ਖੋਸਾ ਦੇ ਇਕ ਬੁਲਾਰੇ ਨੇ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਸਾਰੇ ਇਕ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਲਈ ਲੋਗਾਰ ਸੂਬੇ ਵਿਚ ਜਾ ਰਹੇ ਸਨ। ਸੂਬਾਈ ਪੁਲਸ ਦੇ ਬੁਲਾਰੇ ਆਦਿਲ ਹੈਦਰ ਨੇ ਮ੍ਰਿਤਕਾਂ ਤੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਇਹ ਇਕ ਤਾਲਿਬਾਨੀ ਬੰਬ ਸੀ, ਜਿਸ ਨੂੰ ਸੜਕ ਕਿਨਾਰੇ ਰੱਖਿਆ ਗਿਆ ਸੀ।

Baljit Singh

This news is Content Editor Baljit Singh