ਅਫਗਾਨ ਸਰਕਾਰ ਤੇ ਤਾਲਿਬਾਨ ’ਚ ਜ਼ਿਲਿਆਂ ’ਤੇ ਕਬਜ਼ੇ ਨੂੰ ਲੈ ਕੇ ਲੜਾਈ ਤੇਜ਼

06/17/2021 11:34:40 PM

ਕਾਬੁਲ - ਅਫਗਾਨ ਸਰਕਾਰ ਤੇ ਤਾਲਿਬਾਨ ਦਰਮਿਆਨ ਜ਼ਿਲਿਆਂ ’ਤੇ ਕਬਜ਼ੇ ਸਬੰਧੀ ਲੜਾਈ ਤੇਜ਼ ਹੋ ਗਈ ਹੈ। ਦੇਸ਼ ਦੇ 80 ਜ਼ਿਲੇ ਅਜਿਹੇ ਹਨ ਜਿੱਥੇ ਅਫਗਾਨ ਫੋਰਸਾਂ ਤੇ ਅੱਤਵਾਦੀਆਂ ਦਰਮਿਆਨ ਸਿੱਧੇ ਤੌਰ ’ਤੇ ਸੰਘਰਸ਼ ਚੱਲ ਰਿਹਾ ਹੈ। ਇੱਥੇ ਪਿਛਲੇ 24 ਘੰਟਿਆਂ ਦੌਰਾਨ 100 ਤੋਂ ਵੱਧ ਅੱਤਵਾਦੀ ਮਾਰੇ ਗਏ ਹਨ, ਜਦੋਂਕਿ ਸੁਰੱਖਿਆ ਫੋਰਸਾਂ ਨੇ ਆਪਣੇ 90 ਸਾਥੀਆਂ ਨੂੰ ਵੀ ਗੁਆ ਦਿੱਤਾ ਹੈ।

ਹ ਖ਼ਬਰ ਵੀ ਪੜ੍ਹੋ- WTC Final : ਇਤਿਹਾਸਕ ਟੈਸਟ 'ਚ ਬਣ ਸਕਦੇ ਹਨ ਇਹ 10 ਵੱਡੇ ਰਿਕਾਰਡ


ਸੰਘਰਸ਼ ਵਿਚ ਦੌਲਤਾਬਾਦ ਦੇ ਫਰਯਾਬ ਜ਼ਿਲੇ ’ਤੇ ਦੋਵੇਂ ਹੀ ਕਬਜ਼ੇ ਦਾ ਦਾਅਵਾ ਕਰ ਰਹੇ ਹਨ। ਰੱਖਿਆ ਮੰਤਰਾਲਾ ਅਨੁਸਾਰ ਜਿਨ੍ਹਾਂ ਜ਼ਿਲਿਆਂ ’ਤੇ ਤਾਲਿਬਾਨ ਨੇ ਕਬਜ਼ਾ ਕੀਤਾ ਸੀ, ਉਨ੍ਹਾਂ ਨੂੰ ਮੁੜ ਆਪਣੇ ਕਬਜ਼ੇ ਵਿਚ ਲਿਆ ਜਾ ਰਿਹਾ ਹੈ। ਕੁੰਦੁਜ ਸੂਬੇ ਦੇ ਖਾਨਾਬਾਦ ਜ਼ਿਲੇ ਨੂੰ ਮੁੜ ਕਬਜ਼ੇ ’ਚ ਲੈ ਲਿਆ ਗਿਆ ਹੈ। ਇਸ ’ਤੇ 2 ਦਿਨ ਪਹਿਲਾਂ ਤਾਲਿਬਾਨ ਨੇ ਕਬਜ਼ਾ ਕੀਤਾ ਸੀ। ਫਰਯਾਬ ਜ਼ਿਲੇ ਵਿਚ ਤਾਲਿਬਾਨ ਨਾਲ ਸੰਘਰਸ਼ ’ਚ ਅਫਗਾਨ ਫੌਜ ਦੀ ਸਪੈਸ਼ਲ ਯੂਨਿਟ ਦੇ 23 ਕਮਾਂਡੋ ਮਾਰੇ ਗਏ ਹਨ। ਸੰਘਰਸ਼ ਵਿਚ 6 ਪੁਲਸ ਮੁਲਾਜ਼ਮ ਜ਼ਖਮੀ ਹੋਏ ਹਨ। ਸੰਸਦ ਮੈਂਬਰ ਅਬਦੁੱਲ ਸੱਤਾਰ ਹੁਸੈਨੀ ਨੇ ਕਿਹਾ ਕਿ ਕਈ ਥਾਵਾਂ ’ਤੇ ਪਾਕਿਸਤਾਨ ਦੇ ਪੰਜਾਬ ਸੂਬੇ ਅਤੇ ਈਰਾਨ ਤੋਂ ਆਏ ਲੜਾਕੇ ਤਾਲਿਬਾਨ ਨਾਲ ਮਿਲ ਕੇ ਅਫਗਾਨ ਫੌਜ ਨਾਲ ਸੰਘਰਸ਼ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ- IND v ENG ਮਹਿਲਾ ਟੈਸਟ : ਰਾਣਾ ਨੇ ਆਪਣੇ ਪਿਤਾ ਨੂੰ ਸਮਰਪਿਤ ਕੀਤਾ ਡੈਬਿਊ ਪ੍ਰਦਰਸ਼ਨ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News