ਅਫਗਾਨ ਫੌਜੀਆਂ ਨੇ ਇਸਲਾਮਿਕ ਸਟੇਟ ਖੁਰਾਸਾਨ ਦੇ ਖੁਫੀਆ ਪ੍ਰਮੁੱਖ ਨੂੰ ਕੀਤਾ ਢੇਰ

08/03/2020 1:18:01 AM

ਕਾਬੁਲ/ਇਸਲਾਮਾਬਾਦ- ਅਫਗਾਨਿਸਤਾਨ ਦੀ ਸੁਰੱਖਿਆ ਏਜੰਸੀ ਨੇ ਕਿਹਾ ਕਿ ਪੂਰਬੀ ਅਫਗਾਨਿਸਤਾਨ ਦੇ ਜਲਾਲਾਬਾਦ ਸ਼ਹਿਰ ਵਿਚ ਵਿਸ਼ੇਸ਼ ਬਲਾਂ ਨੇ ਇਸਲਾਮਿਕ ਸਟੇਟ ਦੀ ਖੁਰਾਸਾਨ ਇਕਾਈ ਨਾਲ ਜੁੜੇ ਪਾਕਿਸਤਾਨੀ ਮੂਲ ਦੇ ਇਕ ਚੋਟੀ ਦੇ ਅੱਤਵਾਦੀ ਨੂੰ ਢੇਰ ਕਰ ਦਿੱਤਾ ਹੈ। ਉਹ ਅੱਤਵਾਦੀ ਸੰਗਠਨ ਦਾ ਖੁਫੀਆ ਮੁਖੀ ਸੀ।

ਰਾਸ਼ਟਰੀ ਸੁਰੱਖਿਆ ਡਾਇਰੈਕਟੋਰੇਟ ਨੇ ਸ਼ਨੀਵਾਰ ਦੇਰ ਰਾਤ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਜਿਆ ਉਰ ਰਹਿਮਾਨ ਉਰਫ ਅਸਦੁੱਲਾਹ ਓਰਕਜਈ ਇਸਲਾਮਿਕ ਸਟੇਟ ਦੀ ਖੁਰਾਸਾਨ ਇਕਾਈ ਦਾ ਖੁਫੀਆ ਮੁਖੀ ਸੀ ਤੇ ਵਿਸ਼ੇਸ਼ ਬਲਾਂ ਨੇ ਜਲਾਲਾਬਾਦ ਦੇ ਕੋਰ ਉਸ ਨੂੰ ਮਾਰ ਦਿੱਤਾ। ਓਰਕਜਈ ਇਸਲਾਮਿਕ ਸਟੇਟ ਦੀ ਖੁਰਾਸਾਨ ਸ਼ਾਖਾ ਦਾ ਖੁਫੀਆ ਮੁਖੀ ਸੀ, ਜੋ ਦੱਖਣੀ ਏਸ਼ੀਆ ਤੇ ਮੱਧ ਏਸ਼ੀਆ ਵਿਚ ਸਰਗਰਮ ਹੈ। 'ਟੋਲੋ ਨਿਊਜ਼' ਨੇ ਬਿਆਨ ਦਾ ਹਵਾਲਾ ਦਿੰਦੇ ਹੋਏ ਖਬਰ ਦਿੱਤੀ ਕਿ ਰਾਸ਼ਟਰੀ ਸੁਰੱਖਿਆ ਡਾਇਰੈਕਟੋਰੇਟ ਦੀ ਵਿਸ਼ੇਸ਼ ਇਕਾਈ ਨੇ ਅਸਦੁੱਲਾ ਓਰਕਜਈ ਨੂੰ ਇਕ ਵਿਸ਼ੇਸ਼ ਮੁਹਿੰਮ ਵਿਚ ਮਾਰ ਦਿੱਤਾ ਹੈ। ਉਹ ਪਾਕਿਸਤਾਨ ਦੀ ਅਖੇਲ ਓਰਕਜਈ ਏਜੰਸੀ ਦਾ ਰਹਿਣ ਵਾਲਾ ਸੀ। ਓਰਕਜਈ ਅਫਗਾਨਿਸਤਾਨ ਵਿਚ ਫੌਜ ਤੇ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਕਈ ਘਾਤਕ ਹਮਲਿਆਂ ਵਿਚ ਸ਼ਾਮਲ ਸੀ। ਸੰਯੁਕਤ ਰਾਸ਼ਟਰ ਨੇ ਬੀਤੇ ਹਫਤੇ ਆਪਣੀ ਇਕ ਰਿਪੋਰਟ ਵਿਚ ਕਿਹਾ ਸੀ ਕਿ ਅਫਗਾਨਿਸਤਾਨ ਵਿਚ ਸਾਲ ਦੇ ਪਹਿਲੇ 6 ਮਹੀਨਿਆਂ ਵਿਚ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਹਿੰਸਾ ਵਿਚ ਨਾਗਰਿਕਾਂ ਦੇ ਮਾਰੇ ਜਾਣ ਤੇ ਜ਼ਖਮੀ ਹੋਣ ਦੀ ਗਿਣਤੀ ਵਿਚ 13 ਫੀਸਦੀ ਦੀ ਗਿਰਾਵਟ ਆਈ ਹੈ। 

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸੰਯੁਕਤ ਰਾਸ਼ਟਰ ਨੇ 2020 ਦੇ ਪਹਿਲੇ 6 ਮਹੀਨਿਆਂ ਦੌਰਾਨ ਆਈ.ਐੱਸ. ਦੇ 17 ਹਮਲੇ ਦਰਜ ਕੀਤੇ ਜਦਕਿ ਪਿਛਲੇ ਸਾਲ ਇਸੇ ਮਿਆਦ ਦੌਰਾਨ 97 ਹਮਲੇ ਹੋਏ ਸਨ। ਅਫਗਾਨਿਸਤਾਨ ਵਿਚ 2020 ਦੇ ਪਹਿਲੇ 6 ਮਹੀਨਿਆਂ ਵਿਚ ਹਿੰਸਾ ਵਿਚ 1,282 ਲੋਕਾਂ ਦੀ ਮੌਤ ਹੋਈ ਤੇ 2,176 ਲੋਕ ਜ਼ਖਮੀ ਹੋਏ। 

Baljit Singh

This news is Content Editor Baljit Singh