ਅਫਗਾਨੀ ਫੌਜ ਨੇ 2 ਤਾਲਿਬਾਨੀ ਅੱਤਵਾਦੀ ਕੀਤੇ ਢੇਰ

06/14/2020 6:45:16 PM

ਮਾਸਕੋ: ਅਫਗਾਨਿਸਤਾਨ ਦੇ ਸੁਰੱਖਿਆ ਬਲਾਂ ਨੇ ਦੇਸ਼ ਦੇ ਫਰਯਾਬ ਸੂਬੇ ਵਿਚ ਅੱਤਵਾਦੀ ਸਮੂਹ ਤਾਲਿਬਾਨ ਦੇ ਹਮਲੇ ਦਾ ਜਵਾਬ ਦਿੰਦੇ ਹੋਏ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਖਾਮਾ ਨਿਊਜ਼ ਏਜੰਸੀ ਨੇ ਐਤਵਾਰ ਨੂੰ ਅਫਗਾਨ ਨੈਸ਼ਨਲ ਆਰਮੀ ਦੀ 209ਵੀਂ ਸ਼ਾਹੀਨ ਕੋਰ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। 

ਫੌਜ ਮੁਤਾਬਕ ਫਰਯਾਬ ਸੂਬੇ ਦੇ ਕੈਸਰ ਜ਼ਿਲੇ ਵਿਚ ਤਾਲਿਬਾਨ ਨੇ ਇਕ ਸੁਰੱਖਿਆ ਚੌਕੀ 'ਤੇ ਹਮਲਾ ਕੀਤਾ ਸੀ, ਜਿਸ ਵਿਚ ਸੁਰੱਖਿਆ ਬਲਾਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ। ਸੁਰੱਖਿਆ ਬਲਾਂ ਦੀ ਜਵਾਬੀ ਕਾਰਵਾਈ ਵਿਚ ਤਿੰਨ ਤਾਲਿਬਾਨੀ ਅੱਤਵਾਦੀ ਜ਼ਖਮੀ ਵੀ ਹੋਏ ਹਨ। ਤਾਲਿਬਾਨ ਨੇ ਅਜੇ ਤੱਕ ਇਸ ਰਿਪੋਰਟ 'ਤੇ ਟਿੱਪਣੀ ਨਹੀਂ ਕੀਤੀ ਹੈ।

Baljit Singh

This news is Content Editor Baljit Singh