ਅਫ਼ਗਾਨ NAS ਮੋਹਿਬ ਨੇ ਪਾਕਿ ਦੇ ਖ਼ਿਲਾਫ਼ ਫ਼ਿਰ ਦਿੱਤਾ ਬੇਹੱਦ ਸਖ਼ਤ ਬਿਆਨ, ਦੋਵੇਂ ਦੇਸ਼ਾਂ ’ਚ ਵੱਧ ਸਕਦਾ ਹੈ ਤਣਾਅ

06/20/2021 2:06:44 PM

ਪੇਸ਼ਾਵਰ: ਪਾਕਿਸਤਾਨ ਨੂੰ ਵੇਸ਼ਵਾ ਦੱਸਣ ਵਾਲੇ ਅਫ਼ਗਾਨਿਸਤਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ.ਐੱਸ.ਏ.) ਹਮਦੁਲਾਹ ਮੋਹਿਬ ਨੇ ਇਕ ਵਾਰ ਫ਼ਿਰ ਤੋਂ ਪਾਕਿਸਤਾਨ ਦੇ ਖ਼ਿਲਾਫ਼ ਬਿਆਨ ਦੇ ਕੇ ਤਣਾਅ ਨੂੰ ਵਧਾ ਦਿੱਤਾ ਹੈ। ਇਸ ਵਾਰ ਮੋਹਿਬ ਨੇ ਪਾਕਿਸਤਾਨ ਨੂੰ ਤਾਲਿਬਾਨ ਦਾ ਏਜੰਟ ਦੱਸਿਆ ਹੈ। ਮੋਹਿਬ ਨੇ ਇਹ ਵੀ ਕਿਹਾ ਹੈ ਕਿ ਅਫ਼ਗਾਨਿਸਤਾਨ ’ਚ ਤਾਲਿਬਾਨ ਹਿੰਸਾ ਫੈਲਾ ਰਿਹਾ ਹੈ ਅਤੇ ਸਭ ਨੂੰ ਪਤਾ ਹੈ ਕਿ ਤਾਲਿਬਾਨ ਅਜਿਹਾ ਕਿਉਂ ਅਤੇ ਕਿਸ ਦੇ ਇਸ਼ਾਰੇ ’ਤੇ ਕਰ ਰਿਹਾ ਹੈ। ਮੋਹਿਬ ਦੇ ਇਸ ਬਿਆਨ ’ਤੇ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਮੂਦ ਕੁਰੈਸ਼ੀ ਨੇ ਵਿਰੋਧ ਜਤਾਉਂਦੇ ਹੋਏ ਸਖ਼ਤੀ ਨਿੰਦਾ ਕੀਤੀ ਹੈ। 

ਕੁਰੈਸ਼ੀ ਨੇ ਕਿਹਾ ਕਿ ਮੋਹਿਬ ਦਾ ਬਿਆਨ ਦੋਵੇਂ ਦੇਸ਼ਾਂ ’ਚ ਸ਼ਾਂਤੀ ਬਹਾਲ ਕਰਨ ਦੀ ਕਵਾਇਦ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਹੈ। ਕੁਰੈਸ਼ੀ ਨੇ ਅਫਗਾਨਿਸਤਾਨ ’ਚ ਇਕ ਚੈਨਲ ਨੂੰ ਦਿੱਤੇ ਇੰਟਰਵਿਊ ’ਚ ਕਿਹਾ ਕਿ ਅਫ਼ਗਾਨਿਸਤਾਨ ਦੇ ਡਿਪਲੋਮੈਂਟ ਜਾਣਬੁੱਝ ਕੇ ਅਫ਼ਗਾਨ ਐੱਨ.ਐੱਸ.ਏ. ਨੂੰ ਲੈ ਕੇ ਸਖ਼ਤ ਬਿਆਨ ਜਾਰੀ ਕਰਨਾ ਪਿਆ ਹੈ। ਤਣਾਅ ਭਰੇ ਇਹ ਬਿਆਨ ਉਸ ਸਮੇਂ ’ਤੇ ਦਿੱਤੇ ਜਾ ਰਹੇ ਹਨ ਜਦੋਂ ਅਫ਼ਗਾਨ ਸ਼ਾਂਤੀ ਪ੍ਰਕਿਰਿਆ ਲਟਕੀ ਹੋਈ ਹੈ।

ਅਫਗਾਨਿਸਤਾਨ ਨੇ ਇਸ ਟਿੱਪਣੀ ਨੂੰ ਦੇਸ਼ ਦੇ ਅੰਦਰੂਨੀ ਮਾਮਲਿਆਂ ’ਚ ਦਖ਼ਲ ਦੱਸਿਆ।ਕੁਰੈਸ਼ੀ ਨੇ ਕਿਹਾ ਸੀ ਕਿ ਅਫ਼ਗਾਨਿਸਤਾਨ ’ਚ ਹਿੰਸਾ ਨੂੰ ਲੈ ਕੇ ਇਕੱਲੇ ਅਫ਼ਗਾਨ ਤਾਲਿਬਾਨ ਹੀ ਜ਼ਿੰਮੇਵਾਰ ਨਹੀਂ ਹੈ ਸਗੋਂ ਉਹ ਤੱਤ ਵੀ ਅਫ਼ਗਾਨਿਸਤਾਨ ’ਚ ਹਾਲਾਤ ਖ਼ਰਾਬ ਕਰਨ ਲਈ ਜ਼ਿੰਮੇਵਾਰ ਹਨ ਜੋ ਇਸ ਯੁੱਧ ਪ੍ਰਭਾਵਿਤ ਦੇਸ਼ ’ਚ ਸ਼ਾਂਤੀ ਬਹਾਲ ਨਹੀਂ ਚਾਹੁੰਦੇ ਹਨ। 

Shyna

This news is Content Editor Shyna