ਅਫਗਾਨਿਸਤਾਨ : ਫੌਜ ਨੇ 7 ਅੱਤਵਾਦੀ ਕੀਤੇ ਢੇਰ

10/20/2019 1:52:48 PM

ਕਾਬੁਲ — ਅਫਗਾਨਿਸਤਾਨ ਦੇ ਉੱਤਰੀ ਸੂਬੇ ਸਮੰਗਨ ਦੀ ਰਾਜਧਾਨੀ ਅਯਬਕ ਦੇ ਬਾਹਰੀ ਇਲਾਕੇ 'ਚ ਸੁਰੱਖਿਆ ਫੌਜ ਨੇ ਅੱਤਵਾਦੀਆਂ ਦੇ ਗੁਪਤ ਟਿਕਾਣਿਆਂ 'ਤੇ ਮੁੰਹਿਮ ਚਲਾ ਕੇ ਘੱਟ ਤੋਂ ਘੱਟ 7 ਅੱਤਵਾਦੀਆਂ ਨੂੰ ਢੇਰ ਕੀਤਾ ਹੈ।

ਸੂਬਾ ਪੁਲਸ ਦੇ ਅਧਿਕਾਰੀ ਮੁਹੰਮਦ ਹੁਸੈਨ ਤਹਿਰੀ ਨੇ ਐਤਵਾਰ ਨੂੰ ਦੱਸਿਆ ਕਿ ਸੁਰੱਖਿਆ ਫੌਜ ਨੇ ਹੁਣ ਤਕ 7 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ ਜਦਕਿ 11 ਅੱਤਵਾਦੀ ਜ਼ਖਮੀ ਹਨ। ਇਸ ਦੌਰਾਨ ਸੁਰੱਖਿਆ ਫੌਜ ਨੇ ਅੱਤਵਾਦੀਆਂ ਦੇ 22 ਮੋਟਰਸਾਈਕਲਾਂ ਨੂੰ ਨਸ਼ਟ ਕਰ ਦਿੱਤਾ। ਸੁਰੱਖਿਆ ਫੌਜ ਦੀ ਮੁਹਿੰਮ ਅਜੇ ਵੀ ਜਾਰੀ ਹੈ। ਤਾਲਿਬਾਨੀ ਅੱਤਵਾਦੀਆਂ ਨੇ ਇਸ ਬਾਰੇ ਅਜੇ ਤਕ ਕੋਈ ਟਿੱਪਣੀ ਨਹੀਂ ਕੀਤੀ।


Related News