ਸਿਡਨੀ ਹਵਾਈ ਅੱਡੇ ''ਤੇ ਤਕਨੀਕੀ ਖਰਾਬੀ ਕਾਰਨ ਉਡਾਣਾਂ ਪ੍ਰਭਾਵਿਤ

10/01/2017 9:22:56 AM

ਸਿਡਨੀ (ਬਿਊਰੋ)— ਸਿਡਨੀ ਹਵਾਈ ਅੱਡੇ 'ਤੇ ਯਾਤਰੀਆਂ ਨੂੰ ਜਾਂਚ ਪ੍ਰਕਿਰਿਆਵਾਂ ਨੂੰ ਪ੍ਰਭਾਵਿਤ ਕਰਨ ਵਾਲੀ ਤਕਨੀਕੀ ਸਮੱਸਿਆ ਕਾਰਨ ਦੇਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਰਜਿਨ ਏਅਰਲਾਈਜ਼ ਨੇ ਦੁਪਹਿਰ ਨੂੰ ਇਕ ਬਿਆਨ ਜਾਰੀ ਕੀਤਾ ਅਤੇ ਕਿਹਾ ਕਿ ਓਪਟਸ ਕਾਰਨ ਤਕਨੀਕੀ ਜਾਂਚ ਵਿਚ ਸਮੱਸਿਆ ਪੈਦਾ ਹੋ ਗਈ ਹੈ, ਇਸ ਲਈ ਏਅਰਲਾਈਨਜ਼ ਅਧਿਕਾਰੀ ਯਾਤਰੀਆਂ ਦੀ ਹੱਥੀਂ ਜਾਂਚ ਕਰ ਰਹੇ ਹਨ। ਇਸ ਲਈ ਯਾਤਰੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਡਾਣ ਵਿਚ ਹੋਰ ਦੇਰੀ ਹੋ ਸਕਦੀ ਹੈ।