ਐਡਮਿਰਲ ਹੈਰਿਸ ਹੋਣਗੇ ਦੱਖਣੀ ਕੋਰੀਆ ''ਚ ਅਮਰੀਕਾ ਦੇ ਨਵੇਂ ਰਾਜਦੂਤ

04/25/2018 12:00:05 PM

ਕੈਨਬਰਾ/ਵਾਸ਼ਿੰਗਟਨ— ਪ੍ਰਸ਼ਾਂਤ ਖੇਤਰ ਵਿਚ ਅਮਰੀਕੀ ਸੈਨਾ ਦੇ ਕਮਾਂਡਰ ਐਡਮਿਰਲ ਹੈਰੀ ਹੈਰਿਸ ਹੁਣ ਆਸਟ੍ਰੇਲੀਆ ਦੀ ਬਜਾਏ ਦੱਖਣੀ ਕੋਰੀਆ ਵਿਚ ਅਮਰੀਕਾ ਦੇ ਨਵੇਂ ਰਾਜਦੂਤ ਹੋਣਗੇ। ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਜੂਲੀ ਬਿਸ਼ਪ ਨੇ ਅੱਜ ਦੱਸਿਆ ਕਿ ਕਾਰਜਕਾਰੀ ਵਿਦੇਸ਼ ਸਕੱਤਰ ਜੋਨ ਸੁਲਿਵਾਨ ਨੇ ਕੱਲ ਇਸ ਫੈਸਲੇ ਦੇ ਬਾਰੇ ਵਿਚ ਉਨ੍ਹਾਂ ਨੂੰ ਸੂਚਨਾ ਦਿੱਤੀ ਸੀ।
ਬਿਸ਼ਪ ਨੇ ਸਿਡਨੀ ਵਿਚ ਪੱਤਰਕਾਰਾਂ ਨੂੰ ਕਿਹਾ, 'ਅਸੀਂ ਆਸਟ੍ਰੇਲੀਆ ਦੇ ਰਾਜਦੂਤ ਦੇ ਰੂਪ ਵਿਚ ਇੱਥੇ ਐਡਮਿਰਲ ਹੈਰਿਸ ਦਾ ਸਵਾਗਤ ਕਰਦੇ ਪਰ ਅਸੀਂ ਜਾਣਦੇ ਹਾਂ ਕਿ ਕੋਰੀਆਈ ਪ੍ਰਾਇਦੀਪ ਵਿਚ ਅਮਰੀਕਾ ਲਈ ਗੰਭੀਰ ਚੁਣੌਤੀਆਂ ਹਨ।' ਬਿਸ਼ਪ ਨੇ ਕਿਹਾ ਕਿ ਸੁਲਿਵਾਨ ਨੇ ਸਪਸ਼ਟ ਕੀਤਾ ਹੈ ਕਿ ਅਗਲੇ ਵਿਦੇਸ਼ ਸਕੱਤਰ ਲਈ ਨਵੀਂ ਨਿਯੁਕਤੀ ਕਰਨਾ ਪਹਿਲ ਹੋਵੇਗੀ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫਰਵਰੀ ਵਿਚ ਆਸਟ੍ਰੇਲੀਆ ਦੇ ਨਵੇਂ ਰਾਜਦੂਤ ਲਈ ਹੈਰਿਸ ਨੂੰ ਨਾਮਜ਼ਦ ਕੀਤਾ ਸੀ। ਜੋਨ ਬੈਰੀ ਤੋਂ ਬਾਅਦ ਆਸਟ੍ਰੇਲੀਆ ਵਿਚ ਅਮਰੀਕੀ ਰਾਜਦੂਤ ਨਿਯੁਕਤ ਨਹੀਂ ਹੈ। ਉਹ ਅਮਰੀਕੀ ਆਸਟ੍ਰੇਲੀਆਈ ਐਸੋਸੀਏਸ਼ਨ ਦੇ ਪ੍ਰਧਾਨ ਵੀ ਸਨ। ਉਨ੍ਹਾਂ ਨੇ ਸਤੰਬਰ 2016 ਵਿਚ ਇਹ ਅਹੁਦਾ ਛੱਡ ਦਿੱਤਾ ਸੀ।