ਕੈਨੇਡਾ ''ਚ ਜ਼ੀਕਾ ਵਾਇਰਸ, ਹੜਕੰਪ

08/23/2017 12:31:00 AM

ਓਨਟਾਰੀਓ— ਜ਼ੀਕਾ ਵਾਇਰਸ ਨੇ ਜਿਥੇ ਦੁਨੀਆ ਦੇ ਕਈ ਦੇਸ਼ਾਂ 'ਚ ਆਪਣਾ 'ਜਲਵਾ' ਬਿਖੇਰਿਆ ਹੋਇਆ ਹੈ, ਉਥੇ ਹੀ ਕੈਨੇਡਾ ਵੀ ਇਸ ਦੀ ਲਪੇਟ ਤੋਂ ਬਚ ਨਹੀਂ ਸਕਿਆ। ਹਾਲ ਹੀ ਦੇ ਹਫਤੇ 'ਚ ਕੈਨੇਡਾ 'ਚ ਜ਼ੀਕਾ ਵਾਇਰਸ ਦਾ ਇਕ ਮਾਮਲਾ ਸਾਹਮਣੇ ਆਇਆ ਹੈ, ਜਿਸ ਨਾਲ ਕੈਨੇਡਾ 'ਚ ਹੜਕੰਪ ਮਚ ਗਿਆ ਹੈ। ਵਿੰਡਸਰ ਐਸੈਕਸ ਕਾਉਂਟੀ ਹੈਲਥ ਯੂਨਿਟ ਦੇ ਕਰਮਚਾਰੀਆਂ ਨੇ ਇਕ ਕੀੜਾ ਲੱਭਿਆ ਹੈ, ਜਿਸ ਨੂੰ ਏਡੀਜ਼ ਏਜਿਪਟੀ ਮੱਛਰ ਕਿਹਾ ਜਾਂਦਾ ਹੈ, ਜਿਹੜਾ ਕਿ ਜ਼ਿਆਦਾਤਰ ਮਨੁੱਖੀ ਵਾਇਰਸ ਕੇਸਾਂ 'ਚ ਪਾਇਆ ਜਾਂਦਾ ਹੈ। ਇਕ ਖੋਜ ਸਿਹਤ ਅਧਿਕਾਰੀ ਮੰਨਦਾ ਹੈ ਕਿ ਉਪਰੋਕਤ ਮੱਛਰ ਦੀ ਦੱਖਣੀ ਓਨਟਾਰੀਓ 'ਚ ਪ੍ਰਜਾਤੀ ਪਣਪ ਰਹੀ ਹੈ। ਜ਼ਿਕਰਯੋਗ ਹੈ ਕਿ ਜ਼ੀਕਾ ਵਾਇਰਸ ਜਿਥੇ ਇਕ ਵਾਰ ਪਣਪ ਜਾਂਦਾ ਹੈ ਉਥੇ ਇਹ ਭਿਆਨਕ ਰੂਪ ਧਾਰਨ ਕਰ ਲੈਂਦਾ ਹੈ।