ਅਦਾਕਾਰਾ ਤੇ ਡਿਜ਼ਾਇਨਰ ਜੋਰਜੀਨਾ ਚੈਪਮੈਨ ਨੇ ਪਤੀ ਹਾਰਵੇ ਵੇਨਸਟੇਨ ਤੋਂ ਵੱਖ ਹੋਣ ਦਾ ਕੀਤਾ ਫੈਸਲਾ

10/11/2017 1:59:18 PM

ਲਾਸ ਏਂਜਲਸ (ਭਾਸ਼ਾ)— ਹਾਲੀਵੁੱਡ ਨਿਰਮਾਤਾ ਹਾਰਵੇ ਵੇਨਸਟੇਨ ਦੀ ਪਤਨੀ ਜੋਰਜੀਨਾ ਚੈਪਮੈਨ ਨੇ ਕਿਹਾ ਹੈ ਕਿ ਉਨ੍ਹਾਂ ਨੇ ਆਪਣੇ ਪਤੀ 'ਤੇ ਯੋਨ ਸ਼ੋਸ਼ਣ ਦੇ ਇਲਜ਼ਾਮ ਲੱਗਣ ਤੋਂ ਬਾਅਦ ਉਨ੍ਹਾਂ ਤੋਂ ਵੱਖ ਹੋਣ ਦਾ ਫੈਸਲਾ ਕਰ ਲਿਆ ਹੈ। ਅਦਾਕਾਰਾ ਅਤੇ ਡਿਜ਼ਾਇਨਰ ਜੋਰਜੀਨਾ ਨੇ ਕਿਹਾ ਕਿ ਉਨ੍ਹਾਂ ਦੇ ਮਨ ਵਿਚ ਉਸ ਔਰਤ ਲਈ ਹਮਦਰਦੀ ਹੈ, ਜਿਸਦਾ ਉਨ੍ਹਾਂ ਦੇ ਪਤੀ ਨੇ ਯੌਨ ਸ਼ੋਸ਼ਣ ਕੀਤਾ। ਇਕ ਅਖਬਾਰ ਨੂੰ ਦਿੱਤੇ ਬਿਆਨ ਵਿਚ ਉਨ੍ਹਾਂ ਕਿਹਾ, ਮੇਰਾ ਦਿਲ ਹਰ ਉਸ ਔਰਤ ਲਈ ਉਦਾਸ ਹੈ ਜਿਨ੍ਹਾਂ ਨੂੰ ਇਸ ਗੰਭੀਰ ਜ਼ੁਰਮ ਕਾਰਨ ਦਰਦ ਝੇਲਣਾ ਪੈਂਦਾ ਹੈ। ਮੈਂ ਆਪਣੇ ਪਤੀ ਨੂੰ ਛੱਡਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਮੇਰੇ ਬੱਚਿਆਂ ਦੀ ਦੇਖਭਾਲ ਕਰਨਾ ਮੇਰੀ ਮੁੱਢਲੀ ਪਹਿਲ ਹੈ ਅਤੇ ਮੈਂ ਇਸ ਸਮੇਂ ਮੀਡੀਆ ਨੂੰ ਨਿਜਤਾ ਦੀ ਗੁਜਾਰਿਸ਼ ਕਰਨਾ ਚਾਹੁੰਦੀ ਹਾਂ। ਉਥੇ ਹੀ ਵੇਨਸਟੇਨ ਨੇ ਕਿਹਾ ਹੈ ਕਿ ਉਹ ਆਪਣੀ ਪਤਨੀ ਦੇ ਫੈਸਲੇ ਦਾ ਸਮਰਥਨ ਕਰਦੇ ਹਨ ਪਰ ਉਨ੍ਹਾਂ ਨੂੰ ਉਮੀਦ ਹੈ ਕਿ ਸੁਧਾਰਗ੍ਰਹਿ ਤੋਂ ਪਰਤਣ ਤੋਂ ਬਾਅਦ ਉਹ ਫਿਰ ਤੋਂ ਨਵੀਂ ਸ਼ੁਰੂਆਤ ਕਰ ਪਾਉਣਗੇ। ਯੋਨ ਸ਼ੋਸ਼ਣ ਦੇ ਇਲਜ਼ਾਮ ਵਿਚ ਉਨ੍ਹਾਂ ਨੂੰ 'ਵੇਨਸਟੇਨ ਕੰਪਨੀ' ਦੇ ਸਹਿ-ਪ੍ਰਮੁੱਖ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ।