ਮਿਸੀਸਾਗਾ ''ਚ ਪੁਲਸ ਅਧਿਕਾਰੀ ''ਤੇ ਹੀ ਲੱਗੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼

09/08/2017 1:20:20 AM

ਮਿਸੀਸਾਗਾ — ਮਿਸੀਸਾਗਾ 'ਚ ਵਾਪਰੇ ਇਕ ਕਾਰ ਹਾਦਸੇ ਦੇ ਮਾਮਲੇ 'ਚ ਪੀਲ ਪੁਲਸ ਦੇ ਅਧਿਕਾਰੀ ਵਿਰੁਧ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ ਲੱਗੇ ਹਨ। ਹਾਦੇਸ ਦੌਰਾਨ ਪੁਲਸ ਅਧਿਕਾਰੀ ਡਿਊਟੀ 'ਤੇ ਨਹੀਂ ਸੀ। ਪੁਲਸ ਮੁਤਾਬਕ ਕਾਂਸਟੇਬਲ ਵੇਨ ਪਾਰਕਿਨਜ਼ ਨੇ ਐਤਵਾਰ ਨੂੰ ਕੋਰਟਨੀ ਪਾਰਕ ਡਰਾਈਵ ਅਤੇ ਹੁਰਓਨਟਾਰੀਓ ਸਟ੍ਰੀਟ ਇਲਾਕੇ 'ਚ ਟੱਕਰ ਮਾਰੀ ਅਤੇ ਉਥੋਂ ਚਲਾ ਗਿਆ। ਪਾਰਕਿਨਜ਼ ਵਿਰੁਧ ਬੇਧਿਆਨੀ ਨਾਲ ਗੱਡੀ ਚਲਾਉਣ, ਖੂਨ 'ਚ ਅਲਕੋਹਲ ਦੀ ਅਣਗਿਣਤ ਮਾਤਰਾ ਅਤੇ ਹਾਦਸੇ ਤੋਂ ਬਾਅਦ ਮੌਕੇ 'ਤੇ ਮੌਜੂਦ ਨਾ ਰਹਿਣ ਦੇ ਦੋਸ਼ ਲੱਗੇ ਹਨ। ਪੁਲਸ ਨੇ ਦੱਸਿਆ ਕਿ ਪਾਰਕਿਨਜ਼ ਨੂੰ ਤਨਖਾਹ ਸਮੇਤ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਅਦਾਲਤ 'ਚ ਪੇਸ਼ੀ 17 ਸਤੰਬਰ ਨੂੰ ਹੋਵੇਗੀ।