ਜਰਮਨੀ 'ਚ ਮਨਾਏ ਜਾਂਦੇ ਇਸ ਤਿਉਹਾਰ 'ਚ ਲੋਕ ਪੀ ਜਾਂਦੇ ਹਨ 77 ਲੱਖ ਬੀਅਰ(ਤਸਵੀਰਾਂ)

10/03/2017 2:06:46 PM

ਜਰਮਨੀ (ਬਿਊਰੋ)— ਹਰ ਦੇਸ਼ ਦੇ ਆਪਣੇ ਕੁਝ ਰੀਤੀ-ਰਿਵਾਜ ਅਤੇ ਪਰੰਪਰਾਵਾਂ ਹੁੰਦੀਆਂ ਹਨ। ਇਨ੍ਹਾਂ ਮੁਤਾਬਕ ਹੀ ਸਮੇਂ-ਸਮੇਂ 'ਤੇ ਕੁਝ ਤਿਉਹਾਰ ਵੀ ਮਨਾਏ ਜਾਂਦੇ ਹਨ। ਇਨ੍ਹਾਂ ਮਨਾਏ ਜਾਣ ਵਾਲੇ ਤਿਉਹਾਰਾਂ ਵਿਚੋਂ ਕੁਝ ਬਹੁਤ ਅਜੀਬ ਹੁੰਦੇ ਹਨ, ਜਿਨ੍ਹਾਂ ਬਾਰੇ ਜਾਣ ਕੇ ਹੈਰਾਨੀ ਹੁੰਦੀ ਹੈ। ਅਜਿਹਾ ਹੀ ਇਕ ਅਜੀਬ ਤਿਉਹਾਰ ਜਰਮਨੀ ਵਿਚ ਬੀਅਰ ਪੀਣ ਦਾ ਮਨਾਇਆ ਜਾਂਦਾ ਹੈ। ਅਕਤੂਬਰ ਫੇਸਟ (ਜਰਮਨ ਵਿਚ Oktober Fest) ਨਾਂ ਨਾਲ ਮਸ਼ਹੂਰ ਇਸ ਤਿਉਹਾਰ ਵਿਚ ਕੁਝ ਹੀ ਦਿਨਾਂ ਵਿਚ ਲੱਗਭਗ 77 ਲੱਖ ਲੀਟਰ ਬੀਅਰ ਪੀ ਲਈ ਜਾਂਦੀ ਹੈ। ਇਸ ਇਵੈਂਟ ਵਿਚ ਦੁਨੀਆ ਭਰ ਦੇ ਲੋਕ ਸ਼ਾਮਲ ਹੁੰਦੇ ਹਨ। Bavaria ਕਲਚਰ ਤੋਂ ਆਇਆ ਇਹ ਫੈਸਟ ਸਾਲ 1810 ਤੋਂ ਮਨਾਇਆ ਜਾ ਰਿਹਾ ਹੈ।
ਲੱਗਦਾ ਹੈ ਪੀਣ ਵਾਲਿਆਂ ਦਾ ਮੇਲਾ
ਮਿਉਨਿਖ ਵਿਚ ਮਨਾਏ ਜਾਣ ਵਾਲੇ ਇਸ ਫੈਸਟ ਵਿਚ ਮੇਲੇ ਦੀ ਤਰ੍ਹਾਂ ਭੀੜ ਲੱਗਦੀ ਹੈ। ਇੱਥੇ ਮਰਦ ਅਤੇ ਔਰਤਾਂ ਰੱਝ ਕੇ ਬੀਅਰ ਪੀਂਦੇ ਹਨ। ਮੇਲੇ ਵਿਚ ਮੌਜ ਮਸਤੀ ਲਈ ਮਨੋਰੰਜਨ ਪਾਰਕ ਵੀ ਬਣਾਇਆ ਜਾਂਦਾ ਹੈ।
16 ਦਿਨਾਂ ਤੱਕ ਚੱਲਣ ਵਾਲੇ ਇਹ ਫੈਸਟ ਸਤੰਬਰ ਦੇ ਅਖੀਰ ਵਿਚ ਸ਼ੁਰੂ ਹੋ ਕੇ ਅਕਤੂਬਰ ਤੱਕ ਚੱਲਦਾ ਹੈ। ਅਜਿਹਾ ਦਾਅਵਾ ਕੀਤਾ ਜਾਂਦਾ ਹੈ ਕਿ ਅਕਤੂਬਰ ਫੈਸਟ ਦੁਨੀਆ ਵਿਚ ਮਨਾਇਆ ਜਾਣ ਵਾਲਾ ਸਭ ਤੋਂ ਵੱਡਾ ਮੇਲਾ ਹੈ।
ਪਹਿਲਾਂ ਤੈਅ ਹੁੰਦਾ ਹੈ ਬੀਅਰ ਦਾ ਸਟੈਂਡਰਡ
ਮੇਲੇ ਵਿਚ ਸਰਵ ਕੀਤੀ ਜਾਣ ਵਾਲੀ ਬੀਅਰ ਦਾ ਸਟੈਂਡਰਡ ਪਹਿਲਾਂ ਹੀ ਤੈਅ ਕੀਤਾ ਜਾਂਦਾ ਹੈ। ਇਸ ਮਗਰੋਂ ਹੀ ਮੇਲੇ ਵਿਚ ਚੁਣੀਂਦਾ ਕੰਪਨੀਆਂ ਨੂੰ ਸਪਲਾਈ ਦੀ ਆਗਿਆ ਦਿੱਤੀ ਜਾਂਦੀ ਹੈ। ਹੁਣ ਤੱਕ ਇੱਥੇ Augustiner-Bräu, Hacker-Pschorr-Bräu, Löwenbräu, Paulaner, Spatenbräu, Staatliches Hofbräu-München ਨਾਂ ਦੀ ਬੀਅਰ ਸਰਵ ਕੀਤੀ ਜਾ ਚੁੱਕੀ ਹੈ।