ਮੈਕਸੀਕੋ ''ਚ ਵਾਪਰਿਆ ਭਿਆਨਕ ਸੜਕ ਹਾਦਸਾ, ਬੱਸ ਤੇ ਟਰੱਕ ਦੀ ਟੱਕਰ ''ਚ 19 ਲੋਕਾਂ ਦੀ ਮੌਤ

01/31/2024 5:35:46 AM

ਇੰਟਰਨੈਸ਼ਨਲ ਡੈਸਕ: ਉੱਤਰੀ ਮੈਕਸੀਕੋ ਵਿਚ ਮੰਗਲਵਾਰ ਨੂੰ ਇਕ ਯਾਤਰੀ ਬੱਸ ਤੇ ਟਰੱਕ ਵਿਚਾਲੇ ਟੱਕਰ ਵਿਚ 19 ਲੋਕਾਂ ਦੀ ਮੌਤ ਹੋ ਗਈ। ਹਾਦਸੇ ਵਿਚ 18 ਲੋਕ ਜ਼ਖ਼ਮੀ ਵੀ ਹੋ ਗਏ ਹਨ। ਬੱਸ ਵਿਚ 37 ਲੋਕ ਸਵਾਰ ਸਨ। ਹਾਦਸਾ ਕਿਸ ਤਰ੍ਹਾਂ ਵਾਪਰਿਆ, ਇਸ ਬਾਰੇ ਫ਼ਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ।

ਇਹ ਖ਼ਬਰ ਵੀ ਪੜ੍ਹੋ - ਚੰਡੀਗੜ੍ਹ ਮੇਅਰ ਚੋਣਾਂ: 'ਆਪ' ਨੇ ਖੜਕਾਇਆ ਹਾਈਕੋਰਟ ਦਾ ਦਰਵਾਜ਼ਾ, ਨਵੇਂ ਸਿਰਿਓਂ ਚੋਣ ਕਰਵਾਉਣ ਦੀ ਅਪੀਲ

ਰਾਜ ਨਾਗਰਿਕ ਸੁਰੱਖਿਆ ਦਫ਼ਤਰ ਦੇ ਨਿਰਦੇਸ਼ਕ ਰਾਏ ਨਵਰੇਟੇ ਨੇ ਕਿਹਾ ਕਿ ਹਾਦਸਾ ਬੰਦਰਗਾਹ ਸ਼ਹਿਰ ਮਾਜਾਤਲਾਨ ਦੇ ਨੇੜੇ ਐਲੋਟੇ ਟਾਊਨਸ਼ਿਪ 'ਚ ਵਾਪਰਿਆ। ਜ਼ਖ਼ਮੀਆਂ ਨੂੰ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Anmol Tagra

This news is Content Editor Anmol Tagra