ਹਾਦਸੇ ''ਚ ਲਕਵਾਗ੍ਰਸਤ ਹੋਈ ਕੁੜੀ ਨੂੰ 14.8 ਕਰੋੜ ਡਾਲਰ ਮੁਆਵਜ਼ਾ ਰਾਸ਼ੀ ਦੇਣ ਦਾ ਕੀਤਾ ਗਿਆ ਫੈਸਲਾ

08/25/2017 12:35:49 PM

ਸ਼ਿਕਾਗੋ— ਅਮਰੀਕਾ ਦੇ ਸ਼ਿਕਾਗੋ ਵਿਚ ਓਹਾਰੇ ਕੌਮਾਂਤਰੀ ਹਵਾਈਅੱਡੇ ਦੇ ਬੱਸ ਸ਼ੈਲਟਰ ਦਾ ਹਿੱਸਾ ਡਿੱਗਣ ਤੋਂ ਬਾਅਦ ਅੰਸ਼ਿਕ ਰੂਪ ਨਾਲ ਲਕਵਾਗਰਸਤ ਹੋਈ ਟਿਅਰਰਨੇ ਡਾਰਡੇਨ ਨੇ ਕਾਨੂੰਨੀ ਲੜਾਈ ਜਿੱਤ ਲਈ ਹੈ । ਸ਼ਿਕਾਗੋ ਦੀ ਕੁੱਕ ਕਾਊਂਟੀ ਅਦਾਲਤ ਨੇ ਪੀੜਤਾ ਡਾਰਡੇਨ ਨੂੰ 14.8 ਕਰੋੜ ਡਾਲਰ ਦੀ ਮੁਆਵਜ਼ਾ ਰਾਸ਼ੀ ਦਿੱਤੇ ਜਾਣ ਦਾ ਫੈਸਲਾ ਕੀਤਾ ਹੈ । 
ਇਕ ਖਬਰ ਮੁਤਾਬਕ ਡਾਰਡੇਨ (24) ਨਾਲ ਦੋ ਸਾਲ ਪਹਿਲਾਂ 2 ਅਗਸਤ 2015 ਨੂੰ ਇਕ ਹਾਦਸਾ ਹੋਇਆ । ਉਹ ਇਕ ਡਾਂਸ ਵਿਦਿਆਰਥਣ ਸੀ। ਤੂਫਾਨ ਦੌਰਾਨ ਹਵਾਈਅੱਡੇ ਉੱਤੇ ਇਕ ਬੱਸ ਸ਼ੈਲਟਰ ਦਾ ਹਿੱਸਾ ਉਸ ਉੱਤੇ ਡਿੱਗ ਗਿਆ ਸੀ, ਜਿਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਸੀ । ਇਸ ਹਾਦਸੇ ਵਿਚ ਡਾਰਡੇਨ ਦਾ ਹੇਠਲਾ ਹਿੱਸਾ ਲਕਵਾਗਰਸਤ ਹੋ ਗਿਆ । ਹਾਦਸੇ ਵਿਚ ਜ਼ਖਮੀ ਹੋਣ ਤੋਂ ਬਾਅਦ ਡਾਰਡੇਨ ਨੇ ਸ਼ਿਕਾਗੋ ਅਦਾਲਤ ਦਾ ਦਰਵਾਜ਼ਾ ਖੜਕਾਇਆ ਤੇ 7 ਦਿਨ ਤੱਕ ਚੱਲੀ ਸੁਣਵਾਈ ਤੋਂ ਬਾਅਦ ਅਦਾਲਤ ਦੀ ਖੰਡਪੀਠ ਨੇ ਉਨ੍ਹਾਂ ਨੂੰ 14.8 ਕਰੋੜ ਡਾਲਰ ਮੁਆਵਜ਼ਾ ਰਾਸ਼ੀ ਦਿੱਤੇ ਜਾਣ ਦਾ ਐਲਾਨ ਕੀਤਾ । ਇਸ ਫੈਸਲੇ ਤੋਂ ਬਾਅਦ ਡਾਰਡੇਨ ਨੇ ਕਿਹਾ, ਮੈਨੂੰ ਆਖਿਰਕਾਰ ਉਮੀਦ ਮਿਲ ਗਈ ਹੈ । ਮੈਨੂੰ ਇਨਸਾਫ ਮਿਲ ਗਿਆ । ਧਿਆਨਦੇਣ ਯੋਗ ਹੈ ਕਿ ਇਹ ਫੈਸਲਾ ਨਿੱਜੀ ਹਾਦਸੇ ਦੇ ਕਿਸੇ ਮਾਮਲੇ ਵਿਚ ਦਿੱਤਾ ਗਿਆ। ਇਹ ਹੁਣ ਤੱਕ ਦਾ ਸਭ ਤੋਂ ਵੱਡਾ ਫੈਸਲਾ ਹੈ ।