ਗਾਲ੍ਹਾਂ ਤੇ ਬਿਨਾਂ ਕਿਸੇ ਲਾਗ-ਲਪੇਟ ਵਾਲੇ ਹੁੰਦੇ ਹਨ ਜ਼ਿਆਦਾ ਈਮਾਨਦਾਰ

01/17/2017 5:34:05 PM

ਲੰਡਨ— ਕੀ ਤੁਸੀਂ ਉਨ੍ਹਾਂ ਲੋਕਾਂ ਤੋਂ ਹਮੇਸ਼ਾ ਨਰਾਜ਼ ਰਹਿੰਦੇ ਹੋ ਜੋ ਜ਼ਿਆਦਾ ਮਾੜੀ ਭਾਸ਼ਾ ਦੀ ਵਰਤੋਂ ਕਰਦਾ ਹੈ? ਪਰ ਤੁਹਾਨੂੰ ਦੱਸ ਦਈਏ ਕਿ ਉਹ ਹੋਰ ਵਿਅਕਤੀ ਦੇ ਮੁਕਾਬਲੇ ਜ਼ਿਆਦਾ ਈਮਾਨਦਾਰ ਹੋ ਸਕਦੇ ਹਨ। ਵਿਗਿਆਨੀਆਂ ਨੇ ਆਪਣੀ ਖੋਜ ਰਾਹੀਂ ਪਤਾ ਲਗਾਇਆ ਹੈ ਕਿ ਜੋ ਲੋਕ ਬਿਨਾਂ ਕਿਸੇ ਲਾਗ-ਲਪੇਟ ਦੇ ਕੁਝ ਵੀ ਬੋਲ ਦਿੰਦੇ ਹਨ, ਉਨ੍ਹਾਂ ਲੋਕਾਂ ਦਾ ਝੂਠ ਅਤੇ ਧੋਖੇਬਾਜ਼ੀ ਨਾਲ ਸਬੰਧ ਹੋਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ। ਉਹ ਲੋਕ ਉਨ੍ਹਾਂ ਗਾਲ੍ਹਾਂ ''ਚ ਕਾਫੀ ਅਸ਼ਲੀਲ ਭਾਸ਼ਾ ਦੀ ਵਰਤੋਂ ਕਰਦੇ ਹਨ ਜਿਨ੍ਹਾਂ ''ਚ ਕੁਝ ਨੂੰ ਸਮਾਜ ''ਚ ਅਨੁਚਿਤ ਅਤੇ ਨਾਸਵੀਕਾਰਨ ਯੋਗ ਮੰਨਿਆ ਜਾਂਦਾ ਹੈ। ਅਜਿਹੀ ਭਾਸ਼ਾ ਹਮੇਸ਼ਾ ਅਨੈਤਿਕ, ਨਿੰਦਿਆ ਅਤੇ ਹੋਰ ਗਲਤ ਸ਼ਬਦਾਵਲੀ ''ਚ ਆਉਂਦੀ ਹੈ। ਆਮ ਤੌਰ ''ਤੇ ਅਜਿਹੇ ਸ਼ਬਦ ਗੁੱਸਾ, ਨਿਰਾਸ਼ਾ ਅਤੇ ਹੈਰਾਨੀ ਵਰਗੀਆਂ ਭਾਵਨਾਵਾਂ ਨੂੰ ਜ਼ਾਹਿਰ ਕਰਨ ਨਾਲ ਸਬੰਧਿਤ ਹੁੰਦਾ ਹੈ। ਹਾਲਾਂਕਿ ਅਜਿਹੇ ਗਲਤ ਸ਼ਬਦਾਂ ਦੀ ਵਰਤੋਂ ਮਨੋਰੰਜਨ ਕਰਨ ਅਤੇ ਦਰਸ਼ਕਾਂ ਦਾ ਦਿਲ ਜਿੱਤਣ ਲਈ ਵੀ ਇਸਤੇਮਾਲ ਕੀਤੀ ਜਾ ਸਕਦੀ ਹੈ। ਖੋਜਕਰਤਾਵਾਂ ਨੇ ਦੱਸਿਆ ਕਿ ਬਈਮਾਨੀ ਅਤੇ ਗਾਲ੍ਹਾਂ ਕੱਢਣਾ ਅਸਮਾਜਿਕ ਅਤੇ ਅਨੈਤਿਕ ਸਮਝਿਆ ਜਾਂਦਾ ਹੈ। ਤਾਂ ਉਥੇ ਹੀ ਦੂਜੇ ਪਾਸੇ ਇਸ ਨੂੰ ਈਮਾਨਦਾਰੀ ਦੇ ਨਾਲ ਹਾਂ ਪੱਖੀ ਤੌਰ ''ਤੇ ਜੋੜਿਆ ਜਾਂਦਾ ਹੈ। ਆਮ ਤੌਰ ''ਤੇ ਇਸ ਦੀ ਵਰਤੋਂ ਭੋਲੇਪਣ ਅਤੇ ਈਮਾਨਦਾਰੀ ਨੂੰ ਜਤਾਉਣ ਲਈ ਕੀਤਾ ਜਾਂਦਾ ਹੈ। ਬ੍ਰਿਟੇਨ ਦੀ ਕੈਂਬ੍ਰਿਜ ਯੂਨੀਵਰਸਿਟੀ ਦੇ ਡੇਵਿਡ ਸਟੀਲਵੇਲ ਦਾ ਕਹਿਣਾ ਹੈ ਕਿ ਗਾਲ੍ਹਾਂ ਕੱਢਣੀਆਂ ਅਤੇ ਬਈਮਾਨੀ ਵਿਚਾਲੇ ਇਕ ਗੁੰਝਲਦਾਰ ਸਬੰਧ ਹੁੰਦਾ ਹੈ। ਗਾਲ੍ਹਾਂ ਕੱਢਣੀਆਂ ਹਮੇਸ਼ਾ ਅਨੁਚਿਤ ਅਤੇ ਗਲਤ ਵਿਵਹਾਰ ਹੁੰਦਾ ਹੈ ਪਰ ਇਹ ਈਮਾਨਦਾਰੀ ਤੋਂ ਕਿਸੇ ਦੀ ਆਪਣੀ ਰਾਏ ਜਤਾਉਣ ਦਾ ਜ਼ਰੀਆ ਵੀ ਹੋ ਸਕਦਾ ਹੈ। ਸਟੀਲਵੇਲ ਨੇ ਦੱਸਿਆ ਕਿ ਉਹ ਲੋਕ ਬਿਲਕੁਲ ਆਪਣੀ ਭਾਸ਼ਾ ਨੂੰ ਬਿਨਾਂ ਲਾਕ-ਲਪੇਟ ਦੀ ਵਰਤੋਂ ਕਰਦੇ ਹਨ, ਜੋ ਜ਼ਿਆਦਾ ਮਜ਼ੇਦਾਰ ਹੁੰਦਾ ਹੈ ਅਤੇ ਇਸ ''ਚ ਉਹ ਲੋਕ ਆਪਣੇ ਵਿਚਾਰਾਂ ਨੂੰ ਵੀ ਈਮਾਨਦਾਰੀ ਅਤੇ ਸਪੱਸ਼ਟ ਤੌਰ ''ਤੇ ਪੇਸ਼ ਕਰਦੇ ਹਨ।