ਪਾਕਿ ਨੇ ਬਣਾਇਆ ਫੇਕ ਆਰੋਗਿਆ ਸੇਤੂ ਐਪ, ਨਿਸ਼ਾਨੇ ''ਤੇ ਭਾਰਤੀ ਯੂਜ਼ਰਸ ਦਾ ਡਾਟਾ

06/09/2020 7:31:42 PM

ਗੈਜੇਟ ਡੈਸਕ—ਭਾਰਤ ਸਮੇਤ ਦੁਨੀਆ ਭਰ ਦੇ ਕਈ ਦੇਸ਼ ਮੌਜੂਦਾ ਸਮੇਂ 'ਚ ਕੋਵਿਡ-19 ਦੇ ਪ੍ਰਭਾਵ ਨਾਲ ਜੂਝ ਰਹੇ ਹਨ। ਪਰ ਪਾਕਿਸਤਾਨ ਭਾਰਤ ਦੀ ਜਾਸੂਸੀ ਕਰਨ 'ਚ ਜੁੱਟਿਆ ਹੋਇਆ ਹੈ। ਪਾਕਿਸਤਾਨ ਨੇ ਭਾਰਤ ਦੀ ਜਾਸੂਸੀ ਲਈ ਇਕ ਨਵੀਂ ਸਾਜ਼ਿਸ਼ ਰਚੀ ਹੈ। ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਨੇ ਭਾਰਤੀਆਂ ਦੀ ਜਾਸੂਸੀ ਲਈ ਫੇਕ ਆਰੋਗਿਆ ਸੇਤੂ ਐਪ (Fake Arogya Setu App) ਬਣਾਇਆ ਹੈ। ਇਸ ਐਪ ਨੂੰ ਅਪ੍ਰੈਲ 2020 'ਚ ਡਿਵੈੱਲਪ ਕੀਤਾ ਗਿਆ ਸੀ। ਹੁਣ ਇਸ ਫਰਜ਼ੀ ਐਪ ਦਾ ਨਵਾਂ ਵਰਜ਼ਨ ਲਾਂਚ ਕੀਤਾ ਗਿਆ ਹੈ। ਆਈ.ਐੱਸ.ਆਈ. ਦੀ ਮਦਦ ਨਾਲ ਹੈਕਰਸ ਇਸ ਐਪ ਨੂੰ ਭਾਰਤੀ ਬਿਊਰੋਕ੍ਰੇਸੀ ਅਤੇ ਡਿਫੈਂਸ ਨਾਲ ਜੁੜੇ ਸੰਸਥਾਨਾਂ ਤੱਕ ਪਹੁੰਚਾਉਣ ਦੀ ਫਿਰਾਕ 'ਚ ਲੱਗੇ ਹਨ। ਇਸ ਤੋਂ ਇਲਾਵਾ ਆਮ ਭਾਰਤੀ ਨਾਗਰਿਕਾਂ ਨੂੰ ਵੀ ਪਾਕਿਸਤਾਨੀ ਹੈਕਰਸ ਇਸ ਐਪ ਰਾਹੀਂ ਨਿਸ਼ਾਨਾ ਬਣਾ ਰਹੇ ਹਨ।

ਭਾਰਤ 'ਚ ਬੇਹਦ ਮਸ਼ਹੂਰ ਹੈ ਆਰੋਗਿਆ ਸੇਤੂ ਐਪ
ਭਾਰਤ ਸਰਕਾਰ ਨੇ ਕੋਰੋਨਾ ਵਾਇਰਸ ਨੂੰ ਕੰਟਰੋਲ ਕਰਨ ਲਈ ਆਰੋਗਿਆ ਸੇਤੂ ਐਪ (Arogya Setu) ਲਾਂਚ ਕੀਤਾ ਸੀ, ਜਿਸ ਨੂੰ ਭਾਰਤ 'ਚ ਕਾਫੀ ਵਧੀਆ ਰਿਸਪਾਂਸ ਮਿਲਿਆ। ਦੇਸ਼ 'ਚ ਕਰੋੜਾਂ ਦੀ ਗਿਣਤੀ 'ਚ ਲੋਕ ਇਸ ਐਪ ਦਾ ਇਸਤੇਮਾਲ ਕਰਦੇ ਹਨ।

ਸਰਕਾਰੀ ਏਜੰਸੀਆਂ ਲਈ ਜ਼ਰੂਰੀ ਹੈ ਇਹ ਐਪ
ਆਰੋਗਿਆ ਸੇਤੂ ਐਪ ਨੂੰ ਭਾਰਤ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਲਈ ਜ਼ਰੂਰੀ ਕੀਤਾ ਹੈ। ਇਸ ਦਾ ਫਾਇਦਾ ਲੈ ਕੇ ਭਾਰਤ ਦੀ ਜਾਸੂਸੀ ਕਰਨ 'ਚ ਮੰਸੂਬੇ ਨਾਲ ਪਾਕਿਸਤਾਨੀ ਹੈਕਰਸ ਨੇ ਫਰਜ਼ੀ ਆਰੋਗਿਆ ਸੇਤੂ ਐਪ ਤਿਆਰ ਕੀਤੀ ਹੈ।

ਪਾਕਿ ਹੈਕਰਸ ਦੇ ਨਿਸ਼ਾਨੇ 'ਤੇ ਭਾਰਤੀ ਫੌਜ ਅਤੇ ਬਿਊਰੋਕ੍ਰੇਟਸ
ਪਾਕਿਸਤਾਨ ਸਮਰਥਿਤ ਹੈਕਰਸ ਭਾਰਤ ਦੇ ਬਿਊਰੋਕ੍ਰੇਟਰਸ ਅਤੇ ਫੌਜ ਨਾਲ ਜੁੜੇ ਲੋਕਾਂ ਨੂੰ ਇਸ ਫਰਜ਼ੀ ਐਪ ਰਾਹੀਂ ਨਿਸ਼ਾਨਾ ਬਣਾਉਣਾ ਚਾਹੁੰਦੇ ਹਨ। ਇਸ ਦੇ ਲਈ ਹੈਕਰ ਇਸ ਫਰਜ਼ੀ ਐਪ ਦੇ ਲਿੰਕ ਨੂੰ ਇਨ੍ਹਾਂ ਵਿਭਾਗਾਂ 'ਚ ਸਰਕੁਲੇਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਚੋਰੀ ਕੀਤੀ ਜਾ ਸਕਦਾ ਹੈ ਦੇਸ਼ ਦਾ ਸੰਵੇਦਨਸ਼ੀਲ ਡਾਟਾ
ਮਹਾਰਾਸ਼ਟਰ ਸਾਈਬਰ ਡਿਪਾਰਟਮੈਂਟ ਦੇ ਆਈ.ਜੀ. ਯਸ਼ਸਵੀ ਯਾਦਵ ਨੇ ਕਿਹਾ ਕਿ ਮਹਾਰਾਸ਼ਟਰ ਸਾਈਬਰ ਡਿਪਾਰਟਮੈਂਟ ਨੂੰ ਬਹੁਤ ਖਤਰਨਾਕ ਮਾਲਵੇਅਰ ਦੇ ਬਾਰੇ 'ਚ ਪਤਾ ਚੱਲਿਆ ਹੈ, ਜਿਸ ਨਾਲ ਸਾਡੇ ਦੇਸ਼ ਦਾ ਸੰਵੇਦਨਸ਼ੀਲ ਡਾਟਾ ਚੋਰੀ ਕੀਤਾ ਜਾ ਸਕਦਾ ਹੈ। ਕੁਝ ਪਾਕਿਸਤਾਨੀ ਹੈਕਰਸ ਨੇ ਫੇਕ ਆਰੋਗਿਆ ਸੇਤੂ ਐਪ ਬਣਾਇਆ ਹੈ ਜਿਸ ਨਾਲ ਉਹ ਬਿਊਰੋਕ੍ਰੇਟਸ ਅਤੇ ਡਿਫੈਂਸ ਨਾਲ ਜੁੜੇ ਅਧਿਕਾਰੀਆਂ ਦੇ ਫੋਨ ਨਾਲ ਸੂਚਨਾਵਾਂ ਪਾ ਸਕਣ।

ਫਰਜ਼ੀ ਐਪ ਤੋਂ ਇੰਝ ਕਰੋ ਬਚਾਅ
1. ਐਪ ਪਲੇਅ ਸਟੋਰ ਜਾਂ iOS ਤੋਂ ਹੀ ਡਾਊਨਲੋਡ ਕਰੋ।
2. ਕਿਸੇ ਅਨਵੈਰਿਫਾਈਡ ਸੋਰਸ ਜਾਂ ਲਿੰਕ ਨਾਲ ਆਰੋਗਿਆ ਸੇਤੂ ਐਪ ਡਾਊਨਲੋਡ ਨਾ ਕਰੋ।
3. ਫਰਜ਼ੀ ਐਪ ਦੀ ਐਕਸਟੈਂਸ਼ਨ ਫਾਈਲ ਦਾ ਨਾਂ .apk ਹੈ। ਆਰੋਗਿਆ ਸੇਤੂ ਐਪ ਦੀ ਐਕਸਟੈਂਸ਼ਨ ਫਾਈਲ ਦਾ ਨਾਂ gov.in ਹੈ।
4. ਜੇਕਰ ਤੁਹਾਨੂੰ ਕੋਈ ਫਰਜ਼ੀ ਲਿੰਕ ਭੇਜਦਾ ਹੈ ਤਾਂ ਸਾਈਬਰ ਸੇਲ ਨੂੰ ਤੁਰੰਤ ਇਸ ਦੀ ਜਾਣਕਾਰੀ ਦਵੋ।

Karan Kumar

This news is Content Editor Karan Kumar