ਖਹਿਰਾ ਦੇ ਵਿਰੋਧੀ ਧਿਰ ਨੇਤਾ ਬਣਨ ਨਾਲ ਵਿਦੇਸ਼ਾਂ ਵਿੱਚ ਆਪ ਸਮਰਥਕ ਬਾਗੋ-ਬਾਗ

07/22/2017 6:18:15 AM

ਰੋਮ ਇਟਲੀ (ਕੈਂਥ)— ਬੇਸ਼ੱਕ ਪੰਜਾਬ ਵਿੱਚ ਆਮ ਆਦਮੀ ਪਾਰਟੀ ਆਪਣੀ ਸਰਕਾਰ ਬਣਾਉਣ ਵਿੱਚ ਕਾਮਯਾਬ ਨਹੀਂ ਹੋ ਸਕੀ ਪਰ ਉਸ ਸਮੇਂ ਦੀ ਪੰਜਾਬ ਦੀ ਸੱਤਾਧਾਰੀ ਪਾਰਟੀ ਸ਼੍ਰੌਮਣੀ ਅਕਾਲੀ ਦਲ (ਬਾਦਲ) ਤੋਂ ਵੱਧ ਸੀਟਾਂ ਜਿੱਤਣਾ ਵੀ ਆਪ ਪਾਰਟੀ ਦੀ ਇੱਕ ਵੱਡੀ ਜਿੱਤ ਸੀ। ਪੰਜਾਬ ਵਿੱਚ ਆਪ ਪਾਰਟੀ ਨੂੰ ਸਭ ਤੋਂ ਵਧ ਸਮਰਥਨ ਵਿਦੇਸ਼ਾਂ ਵਿੱਚ ਵਸੇ ਪੰਜਾਬੀਆਂ ਨੇ ਦਿੱਤਾ। ਇਨ੍ਹਾਂ ਪੰਜਾਬੀ ਐਨ.ਆਰ.ਆਈ. ਨੇ ਆਪ ਦੀ ਸਿਰਫ ਪੈਸੇ ਨਾਲ ਹੀ ਮਦਦ ਨਹੀਂ ਕੀਤੀ ਸਗੋ ਆਪ ਵੀ ਪੰਜਾਬ ਆ ਘਰ-ਘਰ ਪਾਰਟੀ ਲਈ ਵੋਟਾਂ ਮੰਗੀਆਂ। ਆਪ ਦੀ ਹਾਈ ਕਮਾਂਡ ਵੱਲੋਂ ਬੀਤੇ ਦਿਨੀ ਸ: ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦੇ ਨੇਤਾ ਬਣਾਉਣ ਨਾਲ ਸਭ ਤੋਂ ਜ਼ਿਆਦਾ ਖੁਸ਼ ਵੀ ਵਿਦੇਸ਼ੀ ਪੰਜਾਬੀ ਹੀ ਹਨ, ਜਿਨ੍ਹਾਂ ਅੰਦਰ ਖਹਿਰਾ ਦੇ ਵਿਰੋਧੀ ਧਿਰ ਨੇਤਾ ਬਣਨ ਨਾਲ ਨਵਾਂ ਜੋਸ਼ ਅਤੇ ਉਤਸ਼ਾਹ ਪੈਦਾ ਹੋਇਆ ਹੈ।
ਇਸ ਸਬੰਧੀ ਪ੍ਰੈੱਸ ਨਾਲ ਇਟਲੀ ਦੇ ਉੱਘੇ ਆਪ ਸਮਰਥਕ ਸ: ਹਰਭਜਨ ਸਿੰਘ ਬੱਲੋਚੱਕ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸ: ਸੁਖਪਾਲ ਸਿੰਘ ਖਹਿਰਾ ਨੂੰ ਹਾਈ ਕਮਾਂਡ ਨੇ ਵਿਰੋਧੀ ਧਿਰ ਨੇਤਾ ਬਣਾ ਕੇ ਵਿਰੋਧੀ ਧਿਰ ਦੀ ਨੀਂਦ ਉਡਾ ਦਿੱਤੀ ਹੈ ਕਿਉਂਕਿ ਖਹਿਰਾ ਸਾਬ ਇੱਕ ਬਹੁਤ ਹੀ ਇਮਾਨਦਾਰ ਅਤੇ ਬੇਬਾਕ ਸਖ਼ਸੀਅਤ ਦੇ ਮਾਲਕ ਹਨ, ਉਨ੍ਹਾਂ ਪਾਰਟੀ ਲਈ ਜੋ ਸ਼ਲਾਘਾਯੋਗ ਕੰਮ ਕੀਤੇ ਉਹ ਆਪਣੇ ਆਪ ਵਿੱਚ ਮਿਸਾਲ ਹਨ। ਪਾਰਟੀ ਹਾਈ ਕਮਾਂਡ ਦਾ ਫੈਸਲਾ ਖਹਿਰਾ ਸਾਬ ਲਈ ਇੱਕ ਵਿਲੱਖਣ ਮੀਲ ਪੱਥਰ ਸਾਬਤ ਹੋਵੇਗਾ। ਸ: ਬੱਲੋਚੱਕ ਨੇ ਸ: ਖਹਿਰਾ ਨੂੰ ਵਿਰੋਧੀ ਧਿਰ ਨੇਤਾ ਬਣਨ ਉੱਤੇ ਵਿਸੇਥਸ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਪੂਰੀ ਦੁਨੀਆਂ ਵਿੱਚ ਰਹਿਣ ਬਸੇਰਾ ਕਰਦੇ ਪੰਜਾਬੀਆਂ ਨੂੰ ਖਹਿਰਾ ਸਾਬ ਤੋਂ ਬਹੁਤ ਵੱਡੀਆਂ ਉਮੀਦਾਂ ਹਨ ਆਸ ਹੈ ਖਹਿਰਾ ਸਾਬ ਵਿਦੇਸ਼ੀ ਪੰਜਾਬੀਆਂ ਨੂੰ ਨਿਰਾਸ਼ ਨਹੀਂ ਕਰਨਗੇ ਅਤੇ ਪੰਜਾਬ ਨੂੰ ਆਦਰਸ਼ ਪੰਜਾਬ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਇਸ ਮੌਕੇ ਹਰਭਜਨ ਸਿੰਘ ਬੱਲੋਚੱਕ ਹੁਰਾਂ ਨਾਲ ਅਵਤਾਰ ਸਿੰਘ ਅਤੇ ਸੁਰਜੀਤ ਸਿੰਘ ਡੇਰਾ ਬਾਬਾ ਨਾਨਕ ਵਾਲਿਆਂ ਨੇ ਵੀ ਖਹਿਰਾ ਸਾਬ ਨੂੰ ਵਿਸੇਥਸ ਮੁਬਾਰਕਬਾਦ ਦਿੱਤੀ।