ਔਰਤ ਦੇ ਕੌਫੀ ਕੱਪ ''ਚ ਪਿਸ਼ਾਬ ਕਰਦਾ ਸੀ ਵਿਅਕਤੀ, ਪੀੜਤ ਨੇ ਕੀਤੀ ਯੌਨ ਸ਼ੋਸ਼ਣ ਦਾ ਮੁਕੱਦਮਾ ਚਲਾਉਣ ਦੀ ਮੰਗ

05/25/2016 5:04:26 PM

ਵਾਸ਼ਿੰਗਟਨ— ਇਕ ਹੀ ਆਫਿਸ ਵਿਚ ਕੰਮ ਕਰਨ ਵਾਲੀ ਔਰਤ ਨੇ ਕਦੇ ਸੋਚਿਆ ਨਹੀਂ ਸੀ ਕਿ ਉਸ ਦਾ ਸਹਿ-ਕਰਮਚਾਰੀ ਉਸ ਨਾਲ ਅਜਿਹੀਆਂ ਹਰਕਤਾਂ ਕਰ ਰਿਹਾ ਹੈ, ਜਿਸ ਬਾਰੇ ਜਾਣ ਕੇ ਉਹ ਖੁਦ ਨੂੰ ਲੁੱਟਿਆ ਹੋਇਆ ਮਹਿਸੂਸ ਕਰੇਗੀ। ਪਿਛਲੇ ਚਾਰ ਸਾਲਾਂ ਤੋਂ ਡਗਲਸ ਵ੍ਹੇਲੇ ਨਾਂ ਦਾ ਇਹ ਵਿਅਕਤੀ ਆਪਣੀ ਸਹਿ-ਕਰਮਚਾਰੀ ਔਰਤ ਦੇ ਆਫਿਸ ਵਿਚ ਉਸ ਦੀ ਗੈਰ-ਹਾਜ਼ਰੀ ਵਿਚ ਜਾ ਕੇ ਉਸ ਦੇ ਕੌਫੀ ਕੱਪ ਵਿਚ ਪਿਸ਼ਾਬ ਕਰਦਾ ਸੀ ਅਤੇ ਅਜਿਹੀਆਂ ਗੰਦੀਆਂ ਹਰਕਤਾਂ ਕਰਦਾ ਸੀ ਕਿ ਉਸ ਬਾਰੇ ਜਾਣ ਕੇ ਔਰਤ ਨੇ ਉਸ ਖਿਲਾਫ ਯੌਨ ਸ਼ੋਸ਼ਣ ਦਾ ਮਾਮਲਾ ਚਲਾਉਣ ਦੀ ਮੰਗ ਕਰ ਦਿੱਤੀ। ਔਰਤ ਨੂੰ ਇਸ ਗੱਲ ਦਾ ਪਤਾ ਉਸ ਸਮੇਂ ਲੱਗਾ ਜਦੋਂ ਉਸ ਨੇ ਡਗਲਸ ਦੀਆਂ ਅਜਿਹੀਆਂ 25 ਵੀਡੀਓਜ਼ ਦੇਖੀਆਂ, ਜੋ ਖੁਦ ਡਗਲਸ ਨੇ ਬਣਾਈਆਂ ਸਨ। ਇਹ ਵੀਡੀਓਜ਼ ਇਕ ਜਾਂਚ ਦੌਰਾਨ ਪੁਲਸ ਦੇ ਹੱਥ ਲੱਗੀਆਂ। ਪੀੜਤ ਔਰਤ ਨੇ ਕਿਹਾ ਕਿ ਇਸ ਮਾਮਲੇ ਦੀ ਸੁਣਵਾਈ ਦੌਰਾਨ ਕਿਹਾ ਕਿ ਉਹ ਇਸ ਘਟਨਾ ਕਰਕੇ ਪੂਰੀ ਤਰ੍ਹਾਂ ਲੁੱਟੀ ਹੋਈ ਮਹਿਸੂਸ ਕਰ ਰਹੀ ਹੈ। ਉਸ ਦਾ ਕਹਿਣਾ ਹੈ ਕਿ ਉਸ ਦੇ ਸਾਥੀ ਕਰਮਚਾਰੀ ਦੀਆਂ ਇਹ ਹਰਕਤਾਂ ਯੌਨ ਸ਼ੋਸ਼ਣ ਤੋਂ ਘੱਟ ਨਹੀਂ ਹਨ ਅਤੇ ਇਸ ਲਈ ਉਸ ਖਿਲਾਫ ਬਲਾਤਕਾਰ ਦਾ ਮੁਕੱਦਮਾ ਹੋਣਾ ਚਾਹੀਦਾ ਹੈ। ਹਾਲਾਂਕਿ ਉਸ ''ਤੇ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ਵਿਚ ਹੀ ਦੋਸ਼ੀ ਠਹਿਰਾਇਆ ਗਿਆ ਹੈ।
ਵੀਡੀਓਜ਼ ਵਿਚ ਡਗਲਸ ਪੀੜਤ ਔਰਤ ਦੇ ਕੌਫੀ ਕੱਪ ਵਿਚ ਪਿਸ਼ਾਬ ਕਰਦਾ, ਉਸ ਦੇ ਡੈਸਕ ਅਤੇ ਫੋਨ ''ਤੇ ਆਪਣੇ ਲਿੰਗ ਨੂੰ ਰਗੜਦਾ ਦਿਖਾਈ ਦਿੰਦਾ ਹੈ। ਔਰਤ ਦਾ ਕਹਿਣਾ ਹੈ ਕਿ ਉਸ ''ਤੇ ਜੋ ਦੋਸ਼ ਲਗਾਇਆ ਗਿਆ ਹੈ ਉਹ ਕਾਫੀ ਨਹੀਂ ਹੈ ਅਤੇ ਉਸ ਨੂੰ ਲੱਗਦਾ ਹੈ ਕਿ ਦੋਸ਼ੀ ਨੇ ਉਸ ਦੀ ਨਿੱਜਤਾ ਦੀ ਉਲੰਘਣਾ ਕੀਤੀ ਹੈ ਅਤੇ ਅਜਿਹਾ ਕੰਮ ਕੀਤਾ ਹੈ, ਜਿਸ ਬਾਰੇ ਜਾਣ ਕੇ ਹੀ ਉਸ ਕਚੀਚ ਆ ਰਹੀ ਹੈ। ਪੀੜਤ ਔਰਤ ਦਾ ਕਹਿਣਾ ਹੈ ਕਿ ਉਹ ਮੰਨਦੀ ਹੈ ਕਿ ਯੌਨ ਸ਼ੋਸ਼ਣ ਦੀ ਪਰਿਭਾਸ਼ਾ ਜਾਣਦੀ ਹੈ ਪਰ ਇਸ ਹਰਕਤ ਨੂੰ ਦੇਖਣ ਤੋਂ ਬਾਅਦ ਉਹ ਚਾਹੁੰਦੀ ਹੈ ਕਿ ਯੌਨ ਸ਼ੋਸ਼ਣ ਦੀ ਪਰਿਭਾਸ਼ਾ ਬਦਲੀ ਜਾਵੇ।

Kulvinder Mahi

This news is News Editor Kulvinder Mahi