PUBG ਖਿਲਾਫ ਫਤਵਾ ਜਾਰੀ

06/19/2019 8:17:03 PM

ਜਕਾਰਤਾ - ਲੋਕ ਪ੍ਰਸਿੱਧ ਆਨਲਾਈਨ ਗੇਮ ਪਬ-ਜੀ ਖਿਲਾਫ ਇੰਡੋਨੇਸ਼ੀਆ 'ਚ ਇਸਲਾਮੀ ਕਾਨੂੰਨਾਂ ਦੇ ਜਾਣਕਾਰਾਂ ਨੇ ਫਤਵਾ ਜਾਰੀ ਕੀਤਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਇਸਲਾਮ ਦੀ ਨਿਖੇਧੀ ਹੁੰਦੀ ਹੈ ਅਤੇ ਇਸ ਗੇਮ ਨੂੰ ਖੇਡਣ ਵਾਲੇ ਲੋਕ ਕਾਫੀ ਹਿੰਸਕ ਹੋ ਜਾਂਦੇ ਹਨ।
ਇਹ ਫਤਵਾ ਇਥੋਂ ਦੇ ਰੂੜੀਵਾਦੀ ਸੂਬੇ ਆਸੇਹ 'ਚ ਜਾਰੀ ਹੋਇਆ ਹੈ। ਇਸ ਤੋਂ ਪਹਿਲਾਂ ਇਹ ਖੇਡ ਇਰਾਕ, ਨੇਪਾਲ ਅਤੇ ਭਾਰਤ ਦੇ ਗੁਜਰਾਤ 'ਚ ਇਸ ਆਧਾਰ 'ਤੇ ਬੈਨ ਲਾ ਚੁੱਕੀ ਹੈ ਕਿ ਇਸ ਨਾਲ ਅਸਲ 'ਚ ਹਿੰਸਾ ਨੂੰ ਹੱਲਾਸ਼ੇਰੀ ਮਿਲ ਸਕਦੀ ਹੈ। ਇੰਡੋਨੇਸ਼ੀਆ ਦੀ ਤਾਕਤਵਾਰ ਓਲੇਮਾ ਪ੍ਰੀਸ਼ਦ ਦੀ ਆਸੇਹ ਬ੍ਰਾਂਚ ਨੇ ਸਥਾਨਕ ਲੋਕਾਂ ਤੋਂ ਅਪੀਲ ਕੀਤੀ ਕਿ ਉਹ ਇਸ ਖੇਡ ਤੋਂ ਦੂਰ ਰਹਿਣ ਅਤੇ ਸਰਕਾਰ 'ਤੇ ਇਸ ਗੇਮ 'ਤੇ ਬੈਨ ਲਾਉਣ ਦੀ ਮੰਗ ਕਰਨ।
ਦੱਸ ਦਈਏ ਕਿ ਪਬ-ਜੀ ਖੇਡਣ ਦਾ ਕ੍ਰੇਜ਼ ਰੱਖਣ ਵਾਲੇ ਲੋਕ ਪਹਿਲਾਂ ਵੀ ਕਈ ਤਰ੍ਹਾਂ ਦੀਆਂ ਹਿੰਸਕ ਘਟਨਾਵਾਂ ਨੂੰ ਅੰਜ਼ਾਮ ਦੇ ਚੁੱਕੇ ਹਨ। ਬੀਤੇ ਕੁਝ ਮਹੀਨਿਆਂ ਪਹਿਲਾਂ ਨਿਊਜ਼ੀਲੈਂਡ ਦੀ ਇਕ ਮਸਜਿਦ ਇਕ ਗੋਰੇ ਵਿਅਕਤੀ ਵੱਲੋਂ ਪਬ-ਜੀ ਦੇ ਵਾਂਗ ਹੀ ਮਸਜਿਦ 'ਤੇ ਹਮਲਾ ਕਰ ਕਈ ਲੋਕਾਂ ਨੂੰ ਮੌਤ ਦੇ ਹਵਾਲੇ ਕਰ ਦਿੱਤਾ ਸੀ। ਜਿਸ ਤੋਂ ਬਾਅਦ ਕਈ ਦੇਸ਼ਾਂ ਨੇ ਪਬ-ਜੀ ਗੇਮ ਨੂੰ ਹਿੰਸਕ ਕਰਾਰ ਕਰਦੇ ਇਸ 'ਤੇ ਬੈਨ ਲਾ ਦਿੱਤਾ।

Khushdeep Jassi

This news is Content Editor Khushdeep Jassi