ਇਟਲੀ 'ਚ 9 ਮੈਬਰੀ ਡਾਕਟਰਾਂ ਦੀ ਟੀਮ ਚੀਨ ਤੋਂ ਇਟਲੀ ਪਹੁੰਚੀ

03/14/2020 12:54:11 AM

ਰੋਮ (ਕੈਂਥ)- ਚੀਨ ਨੇ 9 ਡਾਕਟਰਾਂ ਦੀ ਟੀਮ ਨੂੰ ਕੋਰੋਨਾਵਾਇਰਸ ਐਮਰਜੈਂਸੀ ਦੌਰਾਨ ਇਟਲੀ ਦੀ ਮਦਦ ਲਈ ਚੀਨ ਤੋਂ ਭੇਜਿਆ ਗਿਆ ਹੈ, ਜਿਨ੍ਹਾਂ ਦਾ ਰੋਮ ਏਅਰਪੋਰਟ ਤੇ ਸਵਾਗਤ ਕੀਤਾ ਗਿਆ। ਚੀਨ ਦੀ ਪੂਰਬੀ ਉਡਾਨ ਇੱਕ ਪਹਿਲ ਦੇ ਹਿੱਸੇ ਵਜੋਂ ਵੀਰਵਾਰ ਅਤੇ ਸ਼ੁੱਕਰਵਾਰ ਦਰਮਿਆਨ ਸ਼ੰਘਾਈ ਤੋਂ ਰਾਤ ਨੂੰ ਰੋਮ ਪਹੁੰਚੀ, ਜਿਸਦਾ ਹਾਲ ਹੀ ਵਿੱਚ ਇਟਲੀ ਦੇ ਵਿਦੇਸ਼ ਮੰਤਰੀਆਂ ਲੂਈਜੀ ਦਿ ਮਾਈਓ ਅਤੇ ਚੀਨੀ ਮੰਤਰੀ ਵੈਂਗ ਯੀ ਦੁਆਰਾ ਐਲਾਨ ਕੀਤਾ ਗਿਆ ਸੀ। ਉਹ ਆਪਣੇ ਨਾਲ ਡਾਕਟਰੀ ਉਪਕਰਣਾਂ 'ਚ ਵੈਂਟੀਲੇਟਰ, ਸਾਹ ਲੈਣ ਵਾਲੇ ਮਾਸਕ ਸ਼ਾਮਲ ਸਨ।
ਚੀਨੀ ਰੈਡ ਕਰਾਸ ਦੇ ਅਧਿਕਾਰੀ ਨੇ ਕਿਹਾ ਕਿ ਇਸ ਟੀਮ 'ਚ ਉਹ ਡਾਕਟਰ ਸ਼ਾਮਲ ਹਨ, ਜੋ ਚੀਨ 'ਚ ਕੋਰੋਨਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰਦੇ ਸਨ। ਇਟਾਲੀਅਨ ਮੰਤਰੀ ਲੁਈਜੀ ਦੀ ਮਾਏਓ ਨੇ ਫੇਸਬੁਕ 'ਤੇ ਖੁਸ਼ੀ ਪ੍ਰਗਟ ਕਰਦਿਆਂ ਲਿਖਿਆ ਹੈ ਕਿ ਹੁਣ ਸਾਨੂੰ ਯਕੀਨ ਹੈ ਕਿ "ਅਸੀਂ ਇਕੱਲੇ ਨਹੀਂ ਹਾਂ, ਦੁਨੀਆ ਵਿਚ ਅਜਿਹੇ ਲੋਕ ਹਨ, ਜੋ ਇਟਲੀ ਦੀ ਮਦਦ ਕਰਨਾ ਚਾਹੁੰਦੇ ਹਨ।"

Sunny Mehra

This news is Content Editor Sunny Mehra