ਅਧਿਆਪਕ ਨੇ ਦਿੱਤਾ ਅਜੀਬ ਹੋਮਵਰਕ, ਲਿਖਣ ਲਈ ਦਿੱਤਾ Suicide Note

06/25/2017 6:09:49 PM

ਲੰਡਨ— ਬ੍ਰਿਟੇਨ ਨੇ ਇਕ ਸਕੂਲ ਨੇ ਵਿਦਿਆਰਥੀਆਂ ਨੂੰ ਬਹੁਤ ਅਜੀਬ ਹੋਮਵਰਕ ਦਿੱਤਾ । ਇੱਥੋਂ ਦੇ ਇਕ ਸਕੂਲ ਥਾਮਸ ਟੈਲਿਸ ਦੇ ਇਕ ਅਧਿਆਪਕ ਨੇ ਸ਼ੇਕਸਪੀਅਰ ਦੇ ਦੁੱਖੀ ਨਾਟਕ ' ਮੈਕਬੇਥ' 'ਤੇ ਇਕ ਮੋਡੀਊਲ ਤਹਿਤ 60 ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਹੋਮਵਰਕ ਦੇ ਰੂਪ 'ਚ 'ਸੁਸਾਇਡ ਨੋਟ' ਲਿਖਣ ਨੂੰ ਕਿਹਾ। ਇਹ ਸੁਸਾਇਡ ਨੋਟ ਵਿਦਿਆਰਥੀਆਂ ਨੇ ਆਪਣੇ ਅਜ਼ੀਜ਼ ਨੂੰ ਲਿਖਣੇ ਸਨ। 
ਟੇਲੀਗ੍ਰਾਫ ਦੀ ਰਿਪੋਰਟ ਮੁਤਾਬਕ ਅੰਗਰੇਜੀ ਅਧਿਆਪਕ ਦੇ ਇਸ ਨਿਰਦੇਸ਼ ਨਾਲ ਬੱਚਿਆਂ ਦੇ ਮਾਤਾ-ਪਿਤਾ ਨੂੰ ਗੁੱਸਾ ਆ ਗਿਆ ਅਤੇ ਉਨ੍ਹਾਂ ਮੁਤਾਬਕ ਇਸ ਮੁੱਦੇ ਨਾਲ ਉਨ੍ਹਾਂ ਦੇ ਬੱਚੇ ਨਿੱਜੀ ਤੌਰ 'ਤੇ ਪ੍ਰਭਾਵਿਤ ਹੋਏ ਹਨ। ਸਕੂਲ ਦੀ ਮੁੱਖ ਅਧਿਆਪਿਕਾ ਕੈਰੋਲਿਨ ਰਾਬਰਟਸ ਨੇ ਕਿਹਾ ਹੈ ਕਿ ਇਕ ਬੱਚੇ ਦੇ ਮਾਤਾ-ਪਿਤਾ ਨੇ ਇਸ ਸੰਬੰਧ 'ਚ ਸਾਡੇ ਨਾਲ ਸੰਪਰਕ ਕੀਤਾ ਅਤੇ ਅਸੀਂ ਸਕੂਲ ਵਲੋਂ ਉਨ੍ਹਾਂ ਤੋਂ ਮਾਫੀ ਮੰਗ ਲਈ। ਇਸ ਦੇ ਨਾਲ ਹੀ ਬੱਚਿਆਂ ਦੇ ਮਾਤਾ-ਪਿਤਾ ਨੂੰ ਭਰੋਸਾ ਦਵਾਇਆ ਕਿ ਭਵਿੱਖ 'ਚ ਦੁਬਾਰਾ ਇਸ ਤਰ੍ਹਾਂ ਦੇ ਕਿਸੇ ਪੋਜੈਕਟ 'ਤੇ ਬੱਚਿਆਂ ਨੂੰ ਕੰਮ ਕਰਨ ਲਈ ਨਹੀਂ ਕਿਹਾ ਜਾਵੇਗਾ।