ਪਾਕਿ ''ਚ ਅੱਤਵਾਦੀਆਂ ਦੇ ਨਾਲ ਗੋਲੀਬਾਰੀ ਦੌਰਾਨ ਮਾਰਿਆ ਗਿਆ ਪਾਕਿਸਤਾਨੀ ਫੌਜ ਦਾ ਜਵਾਨ

07/25/2022 5:21:17 PM

ਪੇਸ਼ਾਵਰ- ਪਾਕਿਸਤਾਨ 'ਚ ਐਤਵਾਰ ਨੂੰ ਡੇਰਾ ਇਸਮਾਈਲ ਖ਼ਾਨ ਜ਼ਿਲੇ ਦੇ ਦ੍ਰਾਬਨ ਇਲਾਕੇ 'ਚ ਅੱਤਵਾਦੀਆਂ ਨਾਲ ਗੋਲੀਬਾਰੀ ਦੇ ਦੌਰਾਨ ਪਾਕਿਸਤਾਨੀ ਫੌਜ ਦਾ ਇਕ ਜਵਾਨ ਮਾਰਿਆ ਗਿਆ। ਜੀਓ ਨਿਊਜ਼ ਦੀ ਰਿਪੋਰਟ ਦੇ ਮੁਤਾਬਕ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਸ (ਆਈ. ਐੱਸ.  ਪੀ. ਆਰ.) ਦੇ ਮੁਤਾਬਕ, ਮਾਰਿਆ ਗਿਆ ਲਾਂਸ ਨਾਇਕ ਮੁਜੀਬ ਲੱਕੀ (31) ਮਾਰਵਾਤ ਦਾ ਵਸਨੀਕ ਸੀ। ਫੌਜ ਦੀ ਮੀਡੀਆ ਵਿੰਗ ਦੇ ਮੁਤਾਬਕ ਇਲਾਕੇ 'ਚ ਪਾਏ ਜਾਣ ਵਾਲੇ ਕਿਸੇ ਵੀ ਅੱਤਵਾਦੀ ਨੂੰ ਖ਼ਤਮ ਕਰਨ ਇਲਾਕੇ 'ਚ ਮੁਹਿੰਮ ਚਲਾਈ ਗਈ ਹੈ।

ਹਾਲ ਦੇ ਮਹੀਨਿਆਂ 'ਚ ਉੱਤਰੀ ਵਜੀਰੀਸਤਾਨ ਕਬਾਇਲੀ ਜ਼ਿਲੇ 'ਚ ਸੁਰੱਖਿਆ ਬਲਾਂ ਤੇ ਸ਼ੱਕੀ ਅੱਤਵਾਦੀਆਂ ਦਰਮਿਆਨ ਝੜਪਾਂ ਕਾਫ਼ੀ ਆਮ ਹੋ ਗਈਆਂ ਹਨ। ਇਸ ਤੋਂ ਇਲਾਵਾ ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖ਼ਵਾ ਦੇ ਮੁੱਖਮੰਤਰੀ ਮਹਿਮੂਦ ਖ਼ਾਨ ਨੇ ਸੂਬੇ 'ਚ ਪੁਲਸ ਬਲਾਂ ਦੀ ਟਾਰਗੇਟ ਕਿਲਿੰਗ 'ਤੇ ਆਪਣੀ ਚਿੰਤਾ ਪ੍ਰਗਟਾਈ ਤੇ ਉਨ੍ਹਾਂ ਹਮਲਿਆਂ ਨੂੰ ਰੋਕਣ ਲਈ ਇਕ 'ਵਿਵਹਾਰਕ' ਯੋਜਨਾ ਦਾ ਸੱਦਾ ਦਿੱਤਾ ਸੀ। ਪੁਲਸ 'ਤੇ ਹਮਲਿਆਂ ਦੀਆਂ ਵਧਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਪਾਕਿਸਤਾਨੀ ਅਧਿਕਾਰੀਆਂ ਨੇ ਸਾਰੀਆਂ ਚੈੱਕ ਪੋਸਟ 'ਤੇ ਸੁਰੱਖਿਆ ਨੂੰ ਮਜ਼ਬੂਤ ਕਰਕੇ ਸੁਰੱਖਿਆ 'ਤੇ ਮੌਜੂਦ ਕਰਮਚਾਰੀਆਂ ਨੂੰ ਰਾਹਤ ਦਿੱਤੀ।


Tarsem Singh

Content Editor

Related News