ਅਮਰੀਕਾ ਦੇ ਜਾਰਜੀਆ ਸੂਬੇ ’ਚ ਪਾਸ ਹੋਇਆ ਹਿੰਦੂ ਫੋਬੀਆ ਵਿਰੋਧੀ ਮਤਾ

04/02/2023 3:56:05 PM

ਵੀਂ ਦਿੱਲੀ (ਅਨਸ)- ਅਮਰੀਕਾ ਦੇ ਜਾਰਜੀਆ ਸੂਬੇ ਨੇ ਹਿੰਦੂ ਫੋਬੀਆ ਵਿਰੋਧੀ ਮਤਾ ਪਾਸ ਕੀਤਾ ਹੈ। ਹਾਊਸ ਨੇ ਹਿੰਦੂਆਂ ਨੂੰ ਅਮਰੀਕਾ ਦੇ ਵਿਕਾਸ ’ਚ ਮਦਦਗਾਰ ਦੱਸਿਆ ਹੈ। ਅਮਰੀਕਾ ’ਚ ਰਹਿੰਦੇ ਹਿੰਦੂਆਂ ਨੇ ਇਸ ਕਦਮ ਦਾ ਸਵਾਗਤ ਕੀਤਾ ਹੈ। ਜਾਰਜੀਆ ਦੇ ਹਾਊਸ ’ਚ ਪੇਸ਼ ਕੀਤੇ ਗਏ ਮਤੇ ’ਚ ਦੁਨੀਆ ਦੇ 1.2 ਅਰਬ ਹਿੰਦੂਆਂ ਦਾ ਜ਼ਿਕਰ ਕੀਤਾ ਗਿਆ ਹੈ, ਜੋ ਦੁਨੀਆ ਦੇ 100 ਵੱਖ-ਵੱਖ ਦੇਸ਼ਾਂ ’ਚ ਰਹਿੰਦੇ ਹਨ। ਦੁਨੀਆਂ ਦੇ ਸਾਰੇ ਦੇਸ਼ਾਂ ’ਚ ਵੱਸਦੇ ਹਿੰਦੂਆਂ ਨੇ ਹਮੇਸ਼ਾ ਆਪਸੀ ਸਦਭਾਵਨਾ ਨਾਲ ਉਸ ਧਰਤੀ ਨੂੰ ਸਿੰਜਣ ਦਾ ਕੰਮ ਕੀਤਾ ਹੈ, ਜਿਸ ਦੇਸ਼ ’ਚ ਉਹ ਰਹਿੰਦੇ ਹਨ।ਹਿੰਦੂਆਂ ’ਚ ਦੂਜੇ ਧਰਮਾਂ ਪ੍ਰਤੀ ਨਫਰਤ ਵੀ ਨਹੀਂ ਵੇਖੀ ਗਈ ਜਦੋਂ ਕਿ ਉਨ੍ਹਾਂ ਨੂੰ ਅਮਰੀਕਾ ਵਰਗੇ ਸਹਿਨਸ਼ੀਲ ਅਤੇ ਬਹੁ-ਰੰਗੀ ਸੱਭਿਆਚਾਰ ਵਾਲੇ ਦੇਸ਼ ’ਚ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ, ਜਿਸ ਦਾ ਹਾਊਸ ਵਿਰੋਧ ਕਰਦਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ : ਓਕਲਾਹੋਮਾ ਬਾਰ 'ਚ ਗੋਲੀਬਾਰੀ, ਤਿੰਨ ਲੋਕਾਂ ਦੀ ਮੌਤ

ਦੂਜੇ ਧਰਮਾਂ ਦੇ ਕੱਟੜਪੰਥੀਆਂ ਨੇ ਫੈਲਾਈ ਹਿੰਦੂ ਵਿਰੋਧੀ ਹਵਾ

ਜਾਰਜੀਅਨ ਹਾਊਸ ’ਚ ਪੇਸ਼ ਕੀਤੇ ਗਏ ਇਸ ਮਤੇ ’ਚ ਕਿਹਾ ਗਿਆ ਹੈ ਕਿ ਹਿੰਦੂ ਫੋਬੀਆ ਨੂੰ ਹੋਰ ਧਰਮਾਂ ਦੇ ਕੁਝ ਪ੍ਰਚਾਰਕਾਂ ਨੇ ਸੰਸਥਾਗਤ ਰੂਪ ਦਿੱਤਾ ਹੈ, ਜੋ ਹਿੰਦੂ ਧਰਮ ਅਤੇ ਹਿੰਦੂਆਂ ਨੂੰ ਖਤਮ ਕਰਨ ਦੀ ਮੁਹਿੰਮ ਚਲਾ ਰਹੇ ਹਨ। ਇਸ ਲਈ ਉਹ ਹਿੰਦੂ ਧਰਮ ਦੇ ਪਵਿੱਤਰ ਗ੍ਰੰਥਾਂ ਨੂੰ ਹਿੰਸਾ ਭੜਕਾਉਣ ਵਾਲਾ ਦੱਸਦੇ ਹਨ ਅਤੇ ਕਹਿੰਦੇ ਹਨ ਕਿ ਹਿੰਦੂਆਂ ’ਚ ਜ਼ੁਲਮ ਦੀਆਂ ਪ੍ਰਥਾਵਾਂ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana