ਲਿੰਕਨ ਵਲੋਂ ਹਸਤਾਖਰ ਕੀਤਾ ਦੁਰਲੱਭ ਚੈੱਕ ਹੋ ਸਕਦੈ 12 ਹਜ਼ਾਰ ਡਾਲਰ ''ਚ ਨਿਲਾਮ

11/23/2017 4:55:27 AM

ਬੋਸਟਨ — ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਬ੍ਰਾਹਮ ਲਿੰਕਨ ਵਲੋਂ 1864 ਵਿਚ ਹਸਤਾਖਰ ਕੀਤੇ ਗਏ ਇਕ ਦੁਰਲੱਭ ਚੈੱਕ ਦੇ ਅਮਰੀਕਾ ਵਿਚ ਇਕ ਨਿਲਾਮੀ ਦੌਰਾਨ 12 ਹਜ਼ਾਰ ਡਾਲਰ ਵਿਚ ਵਿਕਣ ਦੀ ਸੰਭਾਵਨਾ ਹੈ। 
ਲਿੰਕਨ ਨੇ ਗ੍ਰਹਿ ਯੁੱਧ ਦੀ ਸ਼ੁਰੂਆਤ ਤੋਂ ਪਹਿਲਾਂ ਰਿਗਸ ਐਂਡ ਕੰਪਨੀ ਵਿਚ ਆਪਣਾ ਖਾਤਾ ਖੋਲ੍ਹਿਆ ਸੀ। ਇਸ ਚੈੱਕ 'ਤੇ 18 ਨਵੰਬਰ 1864 ਦੀ ਤਰੀਕ ਹੈ। ਇਹ ਚੈੱਕ 50 ਹਜ਼ਾਰ ਡਾਲਰ ਦਾ ਹੈ ਅਤੇ ਸੈਲਫ ਲਈ ਕੱਟਿਆ ਗਿਆ ਹੈ। ਇਸ 'ਤੇ 'ਏ ਲਿੰਕਨ' ਹਸਤਾਖਰ ਕੀਤਾ ਗਿਆ ਹੈ। ਚੈੱਕ ਭਰਨ ਤੋਂ 10 ਦਿਨ ਪਹਿਲਾਂ ਹੀ ਲਿੰਕਨ ਭਾਰੀ ਵੋਟਾਂ ਨਾਲ ਮੁੜ ਅਮਰੀਕਾ ਦੇ ਰਾਸ਼ਟਰਪਤੀ ਬਣੇ ਸਨ। ਉਨ੍ਹਾਂ ਨੂੰ 221 ਵੋਟਾਂ ਮਿਲੀਆਂ ਸਨ, ਜਦੋਂ ਕਿ ਉਨ੍ਹਾਂ ਦੇ ਵਿਰੋਧੀ ਜਾਰਜ ਬੀ ਮੈਕਲੇਲਨ ਨੂੰ 21 ਵੋਟਾਂ ਮਿਲੀਆਂ ਸਨ। ਇਹ ਚੈੱਕ ਨਿਲਾਮ ਹੋਣ ਵਾਲੀਆਂ ਵਸਤਾਂ ਦੀ ਸੂਚੀ ਵਿਚ ਸਭ ਤੋਂ ਉੱਪਰ ਹੈ ਅਤੇ ਇਸ ਨਿਲਾਮੀ ਦੀ ਸਮਾਪਤੀ 6 ਦਸੰਬਰ ਨੂੰ ਹੋਵੇਗੀ।