ਸਵਿਟਜ਼ਰਲੈਂਡ ''ਚ ਬੁਰਕੇ ''ਤੇ ਪਾਬੰਦੀ ਲਾਉਣ ਦੀ ਮੰਗ ਵਾਲਾ ਪ੍ਰਸਤਾਵ ਖਾਰਜ

06/27/2018 11:15:12 PM

ਜਿਊਰਿਖ — ਸਵਿਟਜ਼ਰਲੈਂਡ ਸਰਕਾਰ ਨੇ ਬੁਰਕਾ ਪਾਉਣ 'ਤੇ ਪਾਬੰਦੀ ਲਾਉਣ ਦੀ ਮੰਗ ਨਾਲ ਸਬੰਧਿਤ ਪ੍ਰਸਤਾਵ ਨੂੰ ਖਾਰਜ ਕਰ ਦਿੱਤਾ ਹੈ। ਸਵਿਟਜ਼ਰਲੈਂਡ 'ਚ ਜਨਤਕ ਸਥਾਨਾਂ 'ਤੇ ਮੂੰਹ ਢੱਕਣ 'ਤੇ ਪਾਬੰਦੀ ਲਾਏ ਜਾਣ ਦੀ ਮੰਗ ਨੂੰ ਲੈ ਕੇ ਇਨ੍ਹਾਂ ਦਿਨੀਂ ਇਕ ਰਾਸ਼ਟਰੀ ਪੱਧਰ 'ਤੇ ਅਭਿਆਨ ਚਲਾਇਆ ਜਾ ਰਿਹਾ ਹੈ। ਅਭਿਆਨ ਚਲਾਉਣ ਵਾਲੇ ਵਰਕਰ ਇਸ ਮੁੱਦੇ ਨੂੰ ਲੈ ਕੇ ਜਨਮਤ ਸੰਗ੍ਰਹਿ ਦੀ ਮੰਗ ਕਰ ਰਹੇ ਹਨ।
ਸਵਿਸ ਕੈਬਨਿਟ ਨੇ ਕਿਹਾ ਕਿ ਇਸ ਮਾਮਲੇ 'ਤੇ ਹਰੇਕ ਸੂਬੇ ਨੂੰ ਅਲਗ ਤੋਂ ਫੈਸਲਾ ਲੈਣਾ ਚਾਹੀਦਾ ਹੈ। ਕੈਬਨਿਟ ਨੇ ਕਿਹਾ ਕਿ ਦੇਸ਼ ਦੀ ਲੰਕਤਾਂਤਰਿਕ ਵਿਵਸਥਾ ਦੇ ਤਹਿਤ ਇਸ ਮੁੱਦੇ ਨੂੰ ਲੈ ਕੇ ਰਾਸ਼ਟਰੀ ਪੱਧਰ 'ਤੇ ਜਨਮਤ ਸੰਗ੍ਰਹਿ ਨਹੀਂ ਕਰਾਇਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਬੈਲਜ਼ੀਅਮ, ਫਰਾਂਸ, ਡੈਨਮਾਰਕ, ਸਪੇਨ ਨੇ ਇਸਲਾਮਕ ਬੁਰਕਾ ਪਾਉਣ 'ਤੇ ਇਸ ਹਫਤੇ ਪਾਬੰਦੀ ਲਾਈ ਹੈ। ਸਵਿਟਜ਼ਰਲੈਂਡ ਦੀ ਸਰਕਾਰ ਨੇ ਜਨਤਕ ਥਾਂਵਾਂ ਅਤੇ ਸਰਕਾਰੀ ਅਧਿਕਾਰੀਆਂ ਨਾਲ ਸੰਪਰਕ ਦੌਰਾਨ ਮੂੰਹ ਢੱਕਣ 'ਤੇ ਪਾਬੰਦੀਆਂ ਲਾਉਣ ਲਈ ਕਾਨੂੰਨ ਬਣਾਉਣ ਦੀ ਬਜਾਏ ਔਰਤਾਂ ਨੂੰ ਮੂੰਹ ਦਿਖਾਉਣ ਲਈ ਮਜ਼ਬੂਰ ਕਰਨ ਵਾਲੇ ਲੋਕਾਂ ਲਈ 3 ਸਾਲ ਦੀ ਸਜ਼ਾ ਦਾ ਕਾਨੂੰਨ ਬਣਾਇਆ ਗਿਆ ਹੈ।