ਦੱਖਣੀ ਕੈਲੀਫੋਰਨੀਆ ''ਚ ਸ਼ਕਤੀਸ਼ਾਲੀ ਤੂਫਾਨ

02/03/2019 3:51:07 PM

ਲਾਸ ਏਂਜਲਸ (ਏ.ਪੀ.)- ਕੈਲੀਫੋਰਨੀਆ 'ਚ ਸ਼ਨੀਵਾਰ ਨੂੰ ਇਕ ਵਾਰ ਫਿਰ ਸ਼ਕਤੀਸ਼ਾਲੀ ਤੂਫਾਨ ਆਇਆ, ਜਿਸ ਨਾਲ ਮੁੱਖ ਰਾਜਮਾਰਗ ਬੰਦ ਹੋ ਗਏ ਹਨ। ਦੱਖਣੀ ਕੈਲੀਫੋਰਨੀਆ ਵਿਚ ਆਕਸਮਿਕ ਹੜ੍ਹ ਆਉਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਮਾਹਰਾਂ ਨੇ ਦੱਸਿਆ ਕਿ ਤੂਫਾਨ ਨਾਲ ਹੇਠਲੇ ਖੇਤਰਾਂ ਵਿਚ ਚਾਰ ਇੰਚ ਤੋਂ ਜ਼ਿਆਦਾ ਵਰਖਾ ਹੋਈ ਹੈ ਅਤੇ ਪਹਾੜੀ ਖੇਤਰਾਂ ਵਿਚ ਕਈ ਫੁੱਟ ਤੱਕ ਬਰਫਬਾਰੀ ਹੋਈ ਹੈ ਇਥੇ ਸੜਕਾਂ ਰੋਕੀਆਂ ਹੋਈਆਂ ਹਨ। ਸਾਂਤਾ ਬਾਰਬਰਾ ਕਾਉਂਟੀ ਵਿਚ 128 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। ਉਨ੍ਹਾਂ ਖੇਤਰਾਂ ਵਿਚ ਤੂਫਾਨ ਕਾਰਨ ਕਈ ਦਰੱਖਤ ਉਖੜ ਗਏ ਹਨ ਅਤੇ ਬਿਜਲੀ ਦੇ ਖੰਭੇ ਵੀ ਹੇਠਾਂ ਡਿੱਗ ਗਏ ਹਨ। ਕਾਉਂਟੀ ਦੇ ਲੋਕਾਂ ਨੂੰ ਉਥੋਂ ਨਿਕਲਣ ਦਾ ਹੁਕਮ ਦਿੱਤਾ ਗਿਆ ਹੈ। ਨੈਸ਼ਨਲ ਵੈਦਰ ਸਰਵਿਸ ਨੇ ਕਿਹਾ ਕਿ ਇਹ ਇਕ ਖਤਰਨਾਕ ਸਥਿਤੀ ਹੈ। ਇਸ ਤੋਂ ਇਲਾਵਾ ਵਿਭਾਗ ਨੇ ਭਾਰੀ ਵਰਖਾ ਦੀ ਵੀ ਅਸ਼ੰਕਾ ਜਤਾਈ ਹੈ।

Sunny Mehra

This news is Content Editor Sunny Mehra