ਅਹਿਮਦੀਆ ਫਿਰਕੇ ਦੇ ਵਿਅਕਤੀ ਦਾ ਚਾਕੂ ਮਾਰ ਕੇ ਕਤਲ

08/13/2022 4:24:26 PM

ਗੁਰਦਾਸਪੁਰ/ਪਾਕਿਸਤਾਨ (ਵਿਨੋਦ)-ਪਾਕਿਸਤਾਨ ਦੇ ਚੇਨਾਬ ਨਗਰ ’ਚ ਲਾਰੀ ਅੱਡਾ ਦੇ ਨਜ਼ਦੀਕ ਅੱਜ ਸਵੇਰੇ ਅਹਿਮਦੀਆ ਫਿਰਕੇ ਦੇ ਇਕ ਵਿਅਕਤੀ ਦਾ ਅਣਪਛਾਤੇ ਵਿਅਕਤੀ ਨੇ ਚਾਕੂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ। ਸੂਤਰਾਂ ਅਨੁਸਾਰ ਅਹਿਮਦੀਆ ਫਿਰਕੇ ਦਾ ਇਕ ਵਿਅਕਤੀ ਬੀਤੀ ਦੇਰ ਸ਼ਾਮ ਆਪਣੇ ਭਰਾ ਅਹਿਮਦ ਨਾਲ ਬਾਜ਼ਾਰ ਤੋਂ ਸਾਮਾਨ ਖਰੀਦ ਕੇ ਵਾਪਸ ਘਰ ਜਾ ਰਿਹਾ ਸੀ।

ਇਹ ਖ਼ਬਰ ਵੀ ਪੜ੍ਹੋ : ਫਗਵਾੜਾ ਪੁੱਜੇ ਬਲਬੀਰ ਰਾਜੇਵਾਲ ਦੀ ਸਰਕਾਰ ਨੂੰ ਚਿਤਾਵਨੀ, ‘ਸੰਘਰਸ਼ ’ਚ ਸਾਰੀਆਂ ਕਿਸਾਨ ਜਥੇਬੰਦੀਆਂ ਇਕਜੁੱਟ’

ਇਸ ਦੌਰਾਨ ਰਸਤੇ ’ਚ ਕਿਸੇ ਨੇ ਉਸ ਤੋਂ ਪੁੱਛਿਆ ਕਿ ਤੁਸੀਂ ਅਹਿਮਦੀਆਂ ਫਿਰਕੇ ਨਾਲ ਸਬੰਧਿਤ ਹੋ, ਜਿਸ ’ਤੇ ਜਦ ਉਸ ਨੇ ਹਾਂ ਕਿਹਾ ਤਾਂ ਦੋਸ਼ੀ ਨੇ ਆਪਣੇ ਬੈਗ ’ਚੋਂ ਚਾਕੂ ਕੱਢ ਕੇ ਉਸ ’ਤੇ ਹਮਲਾ ਕਰ ਦਿੱਤਾ, ਜਿਸ ਨਾਲ ਉਸ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਭਰਾ ਬਚ ਗਿਆ। ਪੁਲਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


Manoj

Content Editor

Related News