ਸੋਮਾਲੀਆ ''ਚ ਯਾਤਰੀ ਜਹਾਜ਼ ਹਾਦਸਾਗ੍ਰਸਤ, ਵਾਲ-ਵਾਲ ਬਚੇ ਯਾਤਰੀ (ਵੀਡੀਓ)

07/18/2022 5:29:47 PM

ਮੋਗਾਦਿਸ਼ੂ (ਭਾਸ਼ਾ)- ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਵਿੱਚ ਇੱਕ ਯਾਤਰੀ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਜਹਾਜ਼ 'ਚ ਸਵਾਰ ਸਾਰੇ 30 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ 'ਜੁੱਬਾ ਏਅਰਵੇਜ਼' ਦੁਆਰਾ ਸੰਚਾਲਿਤ ਜਹਾਜ਼ ਤੋਂ ਸਾਰੇ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਇਹ ਇੱਕ ਘਰੇਲੂ ਉਡਾਣ ਸੀ, ਜੋ ਟਾਪੂ ਦੇ ਸ਼ਹਿਰ ਬੈਡੋਆ ਤੋਂ ਆ ਰਹੀ ਸੀ। 

 

ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ: ਬਲੋਚਿਸਤਾਨ 'ਚ ਹੈਜ਼ਾ ਦੇ ਕੇਸਾਂ ਦੀ ਗਿਣਤੀ 2,000 ਤੱਕ ਪੁੱਜੀ

ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਹਾਦਸੇ ਦੇ ਕਾਰਨਾਂ ਦਾ ਵੀ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਕਿਹਾ ਕਿ ਜਹਾਜ਼ ਮੋਗਾਦਿਸ਼ੂ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਬਾਹਰ ਕਰੈਸ਼ ਹੋ ਗਿਆ ਅਤੇ ਫਿਰ ਅੱਗ ਲੱਗ ਗਈ। ਹਾਦਸੇ ਵਾਲੀ ਥਾਂ ਦੀਆਂ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ, ਜਿਨ੍ਹਾਂ 'ਚ ਜਹਾਜ਼ ਦੇ ਮਲਬੇ 'ਚੋਂ ਕਾਲਾ ਧੂੰਆਂ ਨਿਕਲਦਾ ਦੇਖਿਆ ਗਿਆ।

PunjabKesari

PunjabKesari


Vandana

Content Editor

Related News