60 ਲੱਖ ਸਾਲ ਪੁਰਾਣੇ ਪੰਛੀ ਦਾ ਅਵਸ਼ੇਸ਼ ਮਿਲਿਆ

04/06/2020 12:21:48 AM

ਪੇਈਚਿੰਗ (ਭਾਸ਼ਾ)—ਖੋਜਕਾਰਾਂ ਨੇ ਪੱਛਮੀ ਚੀਨ ਦੀਆਂ 60 ਲੱਖ ਸਾਲ ਪੁਰਾਣੀਆਂ  ਚੱਟਾਨਾਂ ਤੋਂ ਪੰਛੀਆਂ ਦੀ ਇਕ ਨਵੀਂ ਪ੍ਰਜਾਤੀ ਦਾ ਅਵਸ਼ੇਸ਼ ਲੱਭਿਆ ਹੈ। ਇਹ ਖੋਜ ਅਤੀਤ ਵਿਚ ਤਿੱਬਤੀ ਪਠਾਰ ਦੇ ਖੁਸ਼ਕ ਅਤੇ ਬੰਜਰ ਕੁਦਰਤੀ ਰਿਹਾਇਸ਼ ਹੋਣ ਵੱਲ ਇਸ਼ਾਰਾ ਕਰਦੀ ਹੈ।ਤਿੱਬਤ ਦਾ ਪਠਾਰ ਹੁਣ ਆਪਣੀ ਮੌਜੂਦਾ ਵੱਧ ਤੋਂ ਵੱਧ ਉਚਾਈ ਤੱਕ ਵਧ ਗਿਆ ਹੈ। ਚੀਨੀ ਵਿਗਿਆਨ ਅਕੈਡਮੀ ਦੇ ਖੋਜਕਾਰਾਂ ਨੇ ਕਿਹਾ ਕਿ ਇਹ ਪੰਛੀ ਸੈਂਡਗਰੋਸ ਪ੍ਰਜਾਤੀ ਦਾ ਹੈ।

ਸੈਂਡਗਰੋਸ ਪੰਛੀਆਂ ਦੀਆਂ 16 ਪ੍ਰਜਾਤੀਆਂ ਦਾ ਸਮੂਹ ਹੈ, ਜੋ ਪੰਡੂਕ ਅਤੇ ਕਬੂਤਰਾਂ  ਨਾਲ ਸਬੰਧਤ ਹੈ, ਜਿਹੜਾ ਯੂਰਪ, ਏਸ਼ੀਆ ਅਤੇ ਅਫਰੀਕਾ ਦੇ ਸਭ ਤੋਂ ਖੁਸ਼ਕ ਇਲਾਕਿਆਂ ਵਿਚ ਰਹਿੰਦੇ ਹਨ । ਅਧਿਐਨ ਵਿਚ ਨਵੀਂ ਪ੍ਰਜਾਤੀ ਨੂੰ ਲਿੰਗਜਯਾਵਿਸ ਇਨਐਕਵੋਸਸ ਦਾ ਨਾਂ ਦਿੱਤਾ ਗਿਆ ਹੈ। ਖੋਜਕਾਰਾਂ ਨੇ ਦੱਸਿਆ ਕਿ ਅੱਧੇ ਪਿੰਜਰ ਦੇ ਰੂਪ ਵਿਚ ਮਿਲੇ ਅਵਸ਼ੇਸ਼ ਵਿਚ ਸਰੀਰ ਦਾ ਜ਼ਿਆਦਾਤਰ ਹਿੱਸਾ ਹੈ, ਜਿਵੇਂ ਮੋਢੇ ਦੀਆਂ ਹੱਡੀਆਂ, ਵਿਸ਼ਬੋਨ (ਕਾਂਟਾਨੁਮਾ ਹੱਡੀ),  ਦੋਵਾਂ ਖੰਭਾਂ ਦੀਆਂ ਹੱਡੀਆਂ, ਰੀੜ੍ਹ ਦਾ ਜੋੜ ਅਤੇ ਪੈਰ ਦਾ ਹਿੱਸਾ ਹੈ, ਨਾਲ ਹੀ ਦੱਸਿਆ ਕਿ ਸਿਰ ਵਾਲਾ ਹਿੱਸਾ ਗਾਇਬ ਸੀ ।


Sunny Mehra

Content Editor

Related News