ਸਿਡਨੀ ''ਚ ਜਲਦੀ ਹੀ ਖੁੱਲ੍ਹੇਗਾ 590 ਕਮਰਿਆਂ ਵਾਲਾ ਹੋਟਲ, ਇਹ ਹਨ ਇਸ ਦੀਆਂ ਵਿਸ਼ੇਸ਼ਤਾਵਾਂ

03/01/2017 3:10:24 PM

ਸਿਡਨੀ— ਸ਼ਹਿਰ ''ਚ ਜਲਦੀ ਹੀ 590 ਕਮਰਿਆਂ ਵਾਲਾ ਇੱਕ ਵਿਸ਼ਾਲ ਹੋਟਲ ਖੁੱਲ੍ਹਣ ਜਾ ਰਿਹਾ ਹੈ। ਕੌਮਾਂਤਰੀ ਕੈਨਵੈਨਸ਼ਨ ਦੇ ਸਾਹਮਣੇ ਉੱਸਰ ਰਹੇ ਸੋਫੀਟਲ ਸਿਡਨੀ ਡਾਰਲਿੰਗ ਹਾਰਬਰ ਨਾਮੀ ਇਸ ਹੋਟਲ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ''ਚ ਹਰ ਤਰ੍ਹਾਂ ਦੀਆਂ ਪਾਰਟੀਆਂ, ਬੈਠਕਾਂ, ਕਾਨਫਰੰਸਾਂ, ਫੈਸ਼ਨ ਸ਼ੋਆਂ ਆਦਿ ਦਾ ਆਯੋਜਨ ਕਾਫੀ ਅਸਾਨੀ ਨਾਲ ਕੀਤਾ ਜਾ ਸਕਦਾ ਹੈ। ਇਸ ਹੋਟਲ ''ਚ ਇੱਕ ਵਿਸ਼ੇਸ਼ ਬਾਲਰੂਮ ਹੋਵੇਗਾ, ਜਿਸ ਦੀ ਛੱਤ ਪੰਜ ਮੀਟਰ ਉੱਚੀ ਹੋਵੇਗੀ। ਇਸ ਡਾਂਸ ਰੂਮ ''ਚ ਇੱਕੋ ਸਮੇਂ 450 ਮਹਿਮਾਨ ਆ ਸਕਣਗੇ। ਮੀਟਿੰਗ ਅਤੇ ਕਾਨਫਰੰਸਾਂ ਨਾਲ ਸੰਬੰਧਤ ਸਾਰੇ ਕਮਰਿਆਂ ''ਚ ਆਧੁਨਿਕ ਆਡੀਓ-ਵੀਡੀਓ ਤਕਨੀਕ ਦੀ ਵਰਤੋਂ ਕੀਤੀ ਗਈ ਹੈ। ਇਹੀ ਨਹੀਂ, ਹੋਟਲ ਦੇ ਅੰਦਰ ਇੱਕ ਫਰੈਂਚ ਰੈਸਟੋਰੈਂਟ ਅਤੇ ਦੋ ਬਾਰ ਰੂਮ ਵੀ ਹਨ। ਹੋਟਲ ਦੇ ਮਾਲਕ ਨੇ ਇਸ ਦੇ ਨਵੰਬਰ 2017 ''ਚ ਖੁੱਲ੍ਹਣ ਦੀ ਉਮੀਦ ਪ੍ਰਗਟਾਈ ਹੈ। ਇਸ ਦੇ ਨਾਲ ਹੀ ਉਸ ਦਾ ਕਹਿਣਾ ਹੈ ਕਿ ਇਸ ਹੋਟਲ ਦੇ ਖੁੱਲ੍ਹਣ ਨਾਲ ਕਾਰੋਬਾਰੀਆਂ ਨੂੰ ਕਾਫੀ ਫਾਇਦਾ ਹੋਵੇਗਾ।