ਓਟਾਵਾ ’ਚ ਇਕ ਬਾੜੇ ਨੂੰ ਲੱਗੀ ਅੱਗ, ਕਈ ਜਾਨਵਰਾਂ ਦੀ ਮੌਤ
Monday, Jan 15, 2018 - 07:38 PM (IST)

ਓਟਾਵਾ (ਏਜੰਸੀ)- ਸੋਮਵਾਰ ਸਵੇਰੇ ਪੇਂਡੂ ਪੱਛਮੀ ਓਟਾਵਾ ਵਿਚ ਸਟੋਨਕ੍ਰੈਸਟ ਰੋਡ 'ਤੇ ਕੁਝ ਪਰਿਵਾਰਾਂ ਦੇ ਪਾਲਤੂ ਜਾਨਵਰਾਂ ਦੇ ਬਾੜੇ ਨੂੰ ਭਿਆਨਕ ਅੱਗ ਲਗ ਗਈ, ਜਿਸ ਕਾਰਨ ਉਸ ਵਿਚ ਰੱਖੇ ਕੁਝ ਜਾਨਵਰ ਮਾਰੇ ਗਏ। ਇਕ ਗੁਆਂਢੀ ਨੇ ਫਾਇਰ ਬ੍ਰਿਗੇਡ ਨੂੰ ਫੋਨ ਕਰਕੇ ਸੂਚਨਾ ਦਿੱਤੀ ਕਿ ਜਾਨਵਰਾਂ ਦੇ ਇਕ ਬਾੜੇ ਵਿਚ ਭਿਆਨਕ ਅੱਗ ਲੱਗ ਗਈ ਹੈ, ਜਿਸ ਨੂੰ ਝਾੜੀਆਂ ਅਤੇ ਘਾਹ ਨਾਲ ਬਣਾਇਆ ਗਿਆ ਸੀ। ਇਹ ਘਟਨਾ ਸਵੇਰੇ 5 ਵਜੇ ਦੀ ਹੈ।
ਓਟਾਵਾ ਫਾਇਰ ਸਰਵਿਸ ਦੇ ਬੁਲਾਰੇ ਡੇਨੀਅਲ ਕਾਰਡੀਨਲ ਨੇ ਦੱਸਿਆ ਕਿ ਇਸ ਅੱਗ ਵਿਚ ਕੁਝ ਭੇਡਾਂ, ਬਕਰੀਆਂ, ਬਿੱਲੀਆਂ ਅਤੇ ਕੁਝ ਘੋੜੇ ਬੁਰੀ ਤਰ੍ਹਾਂ ਝੁਲਸਣ ਕਾਰਨ ਮਾਰੇ ਗਏ। ਕਾਰਡੀਨਲ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ ਅਤੇ ਸਵੇਰੇ 7-30 ਵਜੇ ਅੱਗ ’ਤੇ ਕਾਬੂ ਪਾ ਲਿਆ ਗਿਆ।