ਆਸਟ੍ਰੇਲੀਆ ''ਚ ਕਾਰ ਹੋਈ ਹਾਦਸੇ ਦੀ ਸ਼ਿਕਾਰ, ਨਵਜੰਮੇ ਬੱਚੇ ਦੀ ਮੌਤ

04/22/2018 12:39:56 PM

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸ਼ਹਿਰ ਪਰਥ ਦੇ ਦੱਖਣ ਵਿਚ ਇਕ ਕਾਰ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ਵਿਚ ਇਕ ਨਵਜੰਮੇ ਬੱਚੇ ਦੀ ਮੌਤ ਹੋ ਗਈ ਜਦਕਿ ਉਸ ਦੇ ਮਾਤਾ-ਪਿਤਾ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਇਹ ਪਰਿਵਾਰ ਅੱਧੀ ਰਾਤ ਤੋਂ ਪਹਿਲਾਂ ਕਵੀਨਾਨਾ ਫ੍ਰੀਵੇਅ 'ਤੇ ਇਕ ਮਾਰੂਨ ਹੋਲਡਨ ਕਮੋਡੋਰ ਸੇਡਾਨ ਵਿਚ ਯਾਤਰਾ ਕਰ ਰਿਹਾ ਸੀ। ਅਚਾਨਕ ਡਰਾਈਵਰ ਦਾ ਕਾਰ 'ਤੇ ਕੰਟਰੋਲ ਨਾ ਰਿਹਾ ਅਤੇ ਇਹ ਇਕ ਲੈਂਪ ਪੋਸਟ ਨਾਲ ਟਕਰਾ ਗਈ।

ਅਚਾਨਕ ਹੋਈ ਟੱਕਰ ਕਾਰਨ 18 ਸਾਲਾ ਮਾਂ, 20 ਸਾਲਾ ਪਿਤਾ ਅਤੇ ਨਵਜੰਮਿਆ ਬੱਚਾ ਕਾਰ ਵਿਚੋਂ ਬਾਹਰ ਡਿੱਗ ਪਏ। ਤਿੰਨੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ। ਜ਼ਖਮੀ ਹਾਲਤ ਵਿਚ ਤਿੰਨਾਂ ਨੂੰ ਪ੍ਰਿੰਸੈੱਸ ਮਾਰਗਰੇਟ ਹਸਪਤਾਲ ਲਿਜਾਇਆ ਗਿਆ ਪਰ ਨਵਜੰਮੇ ਬੱਚੇ ਨੂੰ ਬਚਾਇਆ ਨਹੀਂ ਜਾ ਸਕਿਆ। ਉਸ ਦੇ ਮਾਤਾ-ਪਿਤਾ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਸਨ ਪਰ ਇਲਾਜ ਮਗਰੋਂ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਹਾਦਸੇ ਦੀ ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚ ਗਈ ਸੀ ਅਤੇ ਉਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।