ਨੇਪਾਲ ਦੇ ਕਾਠਮਾਂਡੂ ''ਚ 10 ਮੀਟਰ ਡੂੰਘੀ ਖੱਡ ''ਚ ਡਿੱਗੀ ਬੱਸ, 2 ਸਵਾਰੀਆਂ ਦੀ ਹੋਈ ਮੌਤ, 32 ਜ਼ਖ਼ਮੀ

11/29/2023 1:30:16 PM

ਕਾਠਮਾਂਡੂ (ਭਾਸ਼ਾ)- ਪੱਛਮੀ ਨੇਪਾਲ 'ਚ ਬੁੱਧਵਾਰ ਨੂੰ ਇਕ ਬੱਸ ਸੜਕ ਤੋਂ 10 ਮੀਟਰ ਡੂੰਘੀ ਖੱਡ 'ਚ ਡਿਗ ਗਈ, ਜਿਸ ਕਾਰਨ ਬੱਸ 'ਚ ਸਵਾਰ 2 ਯਾਤਰੀਆਂ ਦੀ ਮੌਤ ਹੋ ਗਈ, ਜਦਕਿ 32 ਹੋਰ ਜ਼ਖ਼ਮੀ ਹੋ ਗਏ। ਇਹ ਹਾਦਸਾ ਤਨਹੂੰ ਜ਼ਿਲ੍ਹੇ ਦੇ ਬਿਆਸ ਨਗਰਪਾਲਿਕਾ ਦੇ ਧਨਸਿਕੁਵਾ 'ਚ ਸਵੇਰੇ ਕਰੀਬ ਸਾਢੇ ਪੰਜ ਵਜੇ ਹੋਇਆ।

ਇਹ ਵੀ ਪੜ੍ਹੋ- ਪਹਿਲਾਂ ਰੱਜ ਕੇ ਪਿਲਾਈ ਸ਼ਰਾਬ, ਫ਼ਿਰ ਕੁੱਟ-ਕੁੱਟ ਤੋੜੇ ਦੰਦ, ਜਾਂਦੇ-ਜਾਂਦੇ ਕਰ ਗਏ ਹਵਾਈ ਫਾਇਰ

ਜਾਣਕਾਰੀ ਦਿੰਦਿਆਂ ਪੁਲਸ ਨੇ ਦੱਸਿਆ ਕਿ ਇਹ ਬੱਸ ਧਰਾਨ ਤੋਂ ਪੋਖਰਾ ਵੱਲ ਜਾ ਰਹੀ ਸੀ, ਜਦ ਇਹ ਬੱਸ ਸੜਕ ਤੋਂ ਤਿਲਕ ਗਈ ਤੇ 10 ਮੀਟਰ ਡੂੰਘੀ ਖੱਡ 'ਚ ਡਿਗ ਗਈ। ਉਨ੍ਹਾਂ ਦੱਸਿਆ ਕਿ ਹਾਦਸੇ 'ਚ 2 ਯਾਤਰੀਆਂ ਦੀ ਮੌਤ ਹੋ ਗਈ ਤੇ ਬੱਸ ਦੇ ਡਰਾਇਵਰ ਸਣੇ 32 ਹੋਰ ਯਾਤਰੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਜ਼ਖ਼ਮੀਆਂ ਨੂੰ ਨੇੜੇ ਦੇ ਹਸਪਤਾਲ 'ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਅੱਗੇ ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ 'ਚੋਂ 9 ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਿਨ੍ਹਾਂ ਨੂੰ ਇਲਾਜ ਲਈ ਪੋਖਰਾ ਭੇਜਿਆ ਗਿਆ ਹੈ। ਹਾਦਸੇ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ, ਪਰ ਪਹਾੜੀ ਖੇਤਰ 'ਚ ਖ਼ਰਾਬ ਸੜਕ ਕਾਰਨ ਅਜਿਹੇ ਹਾਦਸੇ ਹੋਣਾ ਆਮ ਗੱਲ ਹੈ। 

ਇਹ ਵੀ ਪੜ੍ਹੋ- ਵਿਆਹ 'ਚ ਗਏ ਪਰਿਵਾਰ ਨਾਲ ਹੋ ਗਿਆ ਕਾਂਡ, ਅਟੈਚੀ 'ਚੋਂ ਗਹਿਣੇ ਤੇ ਨਕਦੀ ਹੋਈ ਗਾਇਬ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Harpreet SIngh

This news is Content Editor Harpreet SIngh