ਕੋਰੋਨਾ ਨੂੰ ਦੇਖਦੇ ਹੋਏ 25 ਤੋਂ ਵਧੇਰੇ ਲੋਕਾਂ ਦੇ ਇਕੱਠੇ ਹੋਣ ''ਤੇ ਲਾਈ ਗਈ ਪਾਬੰਦੀ

04/09/2021 9:25:56 PM

ਕਾਠਮੰਡੂ-ਨੇਪਾਲ ਦੇ ਸਿਹਤ ਮੰਤਰਾਲਾ ਨੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਤਹਿਤ ਸ਼ੁੱਕਰਵਾਰ ਨੂੰ 25 ਤੋਂ ਵਧੇਰੇ ਲੋਕਾਂ ਦੇ ਇਕੱਠੇ ਹੋਣ 'ਤੇ ਰੋਕ ਲਾਈ ਹੈ। ਸਿਹਤ ਅਤੇ ਆਬਾਦੀ ਮੰਤਰਾਲਾ ਨੇ ਹਾਲ ਦੇ ਸਮੇਂ 'ਚ ਨੇਪਾਲ ਅਤੇ ਭਾਰਤ 'ਚ ਕੋਵਿਡ-19 ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਸਾਵਧਾਨੀ ਦੇ ਤੌਰ 'ਤੇ ਕੋਵਿਡ-19 ਸੰਕਟ ਪ੍ਰਬੰਧਨ ਕਮੇਟੀ ਨੂੰ ਇਹ ਸਿਫਾਰਿਸ਼ ਕੀਤੀ ਹੈ। ਮੰਤਰਾਲਾ ਨੇ ਸਕੂਲ ਅਤੇ ਕਾਲਜਾਂ 'ਚ ਆਫਲਾਈਨ ਜਮਾਤਾਂ ਨੂੰ ਰੋਕਣ ਦੀ ਵੀ ਸਿਫਾਰਿਸ਼ ਕੀਤੀ ਹੈ। ਨੇਪਾਲ 'ਚ ਪਿਛਲੇ 24 ਘੰਟਿਆਂ 'ਚ ਕੋਵਿਡ-19 ਦੇ 332 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਦੇਸ਼ 'ਚ ਇਨਫੈਕਟਿਡਾਂ ਦੀ ਕੁੱਲ ਗਿਣਤੀ 2,79,1000 ਹੋ ਗਈ ਹੈ।

ਇਹ ਵੀ ਪੜ੍ਹੋ-ਬੋਇੰਗ ਦੇ ਮੈਕਸ ਜਹਾਜ਼ਾਂ 'ਚ ਬਿਜਲੀ ਪ੍ਰਣਾਲੀ 'ਚ ਕੁਝ ਸਮੱਸਿਆ ਕਾਰਣ ਏਅਰਲਾਇੰਸ ਨੇ ਰੋਕੀ ਆਵਾਜਾਈ

ਇਸ ਦੇ ਨਾਲ ਹੀ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਦੇ ਮੰਤਰੀ ਮੰਡਲ ਦੇ ਚਾਰ ਮੰਤਰੀਆਂ ਤੋਂ ਵੀਰਵਾਰ ਨੂੰ ਸੰਸਦ ਦੀ ਮੈਂਬਰਸ਼ਿਪ ਵਾਪਸ ਲੈ ਲਈ ਗਈ। ਸੰਸਦ ਦੀ ਮੈਂਬਰਸ਼ਿਪ ਗੁਆਉਣ ਵਾਲੇ ਮੰਤਰੀ ਪੁਸ਼ਪ ਕਲਮ ਦਹਲ 'ਪ੍ਰਚੰਡ' ਦੀ 'ਸੀ.ਪੀ.ਐੱਨ. ਮਾਓਇਸਟ ਸੈਂਟਰ ਪਾਰਟੀ' ਦੇ ਮੈਂਬਰ ਹਨ। ਊਰਜਾ ਮੰਤਰੀ ਤੋਪ ਬਹਾਦੁਰ ਰਾਏਮਾਝੀ, ਉਦਯੋਗ ਮੰਤਰੀ ਲੇਖਰਾਜ ਭੱਟਾ, ਸ਼ਹਿਰੀ ਵਿਕਾਸ ਮੰਤਰੀ ਪ੍ਰਭੂ ਸ਼ਾਹ ਅਤੇ ਕਿਰਤ ਮੰਤਰੀ ਗੌਰੀਸ਼ੰਕਰ ਚੌਧਰੀ ਤੋਂ ਉਨ੍ਹਾਂ ਦੀ ਪਾਰਟੀ ਦਾ ਸੁਝਾਅ ਮਿਲਣ 'ਤੇ ਸੰਸਦ ਦੀ ਮੈਂਬਰਸ਼ਿਪ ਵਾਪਸ ਲੈ ਲਈ ਗਈ।

ਇਹ ਵੀ ਪੜ੍ਹੋ-ਕੋਰੋਨਾ ਤੋਂ ਡਰਦੇ ਚੀਨੀ ਲਿਖਾਉਣ ਲੱਗੇ ਵਸੀਅਤਾਂ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar