ਵਿਅਕਤੀ ਦੇ ਘਰ ਵਿਚੋਂ ਆ ਰਹੀ ਸੀ ਬਦਬੂ, ਅੰਦਰ ਦਾ ਦ੍ਰਿਸ਼ ਦੇਖ ਸਾਰਿਆਂ ਦੇ ਉੱਡੇ ਹੋਸ਼

07/16/2017 3:41:31 PM

ਵਾਸ਼ਿੰਗਟਨ— ਅਮਰੀਕਾ ਦੇ ਮੈਨਹੱਟਨ ਵਿਚ ਇਕ ਵਿਅਕਤੀ ਦੇ ਕਮਰੇ ਵਿਚੋਂ ਤੇਜ਼ ਬਦਬੂ ਆਉਣ ਕਾਰਨ ਮਕਾਨ ਮਾਲਕ ਨੇ ਉਸ ਤੋਂ ਘਰ ਖਾਲੀ ਕਰਵਾ ਲਿਆ। ਪਰ ਅਗਲੇ ਦਿਨ ਜਦੋਂ ਘਰ ਦੀ ਸਫਾਈ ਕਰਨ ਲਈ ਸਫਾਈ ਕਰਮੀ ਅੰਦਰ ਪਹੁੰਚੇ ਚਾਂ ਉਥੋਂ ਦਾ ਦ੍ਰਿਸ਼ ਦੇਖ ਉਨ੍ਹਾਂ ਦੇ ਹੋਸ਼ ਉੱਡ ਗਏ। ਪੂਰੇ ਕਮਰੇ ਦੀ ਸਫਾਈ ਦਾ ਵੀਡੀਓ ਵੀ ਜਾਰੀ ਕੀਤਾ ਗਿਆ ਹੈ, ਜਿਸ ਵਿਚ ਹਰ ਪਾਸੇ ਗੰਦਗੀ ਫੈਲੀ ਹੋਈ ਹੈ।
ਇਸ ਲਈ ਕਰਵਾਇਆ ਗਿਆ ਘਰ ਖਾਲੀ

ਸਫਾਈ ਕਰਮੀ ਮਾਰਟਿਨ ਫਰਨਾਡੀਸ ਨੇ ਬਦਬੂਦਾਰ ਘਰ ਦੀ ਸਫਾਈ ਦਾ ਵੀਡੀਓ ਬਣਾਇਆ ਹੈ। ਇਸ ਘਰ ਵਿਚ ਬੀਤੇ ਕਈ ਸਾਲਾਂ ਤੋਂ ਇਕ ਵਿਅਕਤੀ ਰਹਿ ਰਿਹਾ ਸੀ ਪਰ ਇਕ ਸਾਲ ਤੋਂ ਉਸ ਦੇ ਗੁਆਂਢੀ ਉਸ ਦੇ ਘਰੋਂ ਬਦਬੂ ਆਉਣ ਦੀ ਸ਼ਿਕਾਇਤ ਕਰ ਰਹੇ ਸਨ। ਮਕਾਨ ਮਾਲਕ ਨੇ ਉਸ ਵਿਅਕਤੀ ਨੂੰ ਸਫਾਈ ਬਰਕਰਾਰ ਰੱਖਣ ਦੀ ਹਦਾਇਤ ਵੀ ਦਿੱਤੀ ਪਰ ਸਥਿਤੀ ਵਿਚ ਕੋਈ ਸੁਧਾਰ ਨਹੀਂ ਆਇਆ। ਅੰਤ ਵਿਚ ਉਸ ਨੂੰ ਘਰ ਖਾਲੀ ਕਰਨ ਲਈ ਕਹਿ ਦਿੱਤਾ ਗਿਆ।
ਘਰ ਦੇ ਅੰਦਰ ਪਾਈਆਂ ਗਈਆਂ ਇਹ ਚੀਜ਼ਾਂ
ਸਫਾਈ ਕਰਮੀ ਮਾਰਟੀਨ ਜਦੋਂ ਘਰ ਦੀ ਸਫਾਈ ਕਰਨ ਪੁੱਜੇ ਤਾਂ ਅੰਦਰ ਘਿਨੌਣੀਆਂ ਚੀਜ਼ਾਂ ਨਾਲ ਭਰਿਆ ਹੋਇਆ ਸੀ। ਸਾਲ ਭਰ ਦਾ ਕੂੜਾ ਕਮਰੇ ਵਿਚ ਜਮਾਂ ਸੀ, ਜਿਸ ਵਿਚੋਂ ਤੇਜ਼ ਬਦਬੂ ਆ ਰਹੀ ਸੀ। ਪੂਰਾ ਘਰ ਕੋਕਰੋਚ ਨਾਲ ਭਰਿਆ ਪਿਆ ਸੀ। ਇੰਨਾ ਹੀ ਨਹੀਂ, ਜਿਸ ਬੈੱਡ 'ਤੇ ਇਹ ਵਿਅਕਤੀ ਸੋਂਦਾ ਸੀ ਉਸ ਦੇ ਗੱਦੇ ਥੱਲਿਓਂ ਉਸ ਦੀ ਪਾਲਤੂ ਬਿੱਲੀ ਮਰੀ ਹੋਈ ਪਾਈ ਗਈ। ਇਹ ਦੇਖ ਸਾਰੇ ਹੈਰਾਨ ਰਹਿ ਗਏ ਕਿ ਅਜਿਹੇ ਕਮਰੇ ਵਿਚ ਉਹ ਵਿਅਕਤੀ ਕਿਵੇਂ ਰਹਿ ਰਿਹਾ ਸੀ।
ਮਾਸਕ ਲਗਾ ਕੇ ਕੀਤੀ ਗਈ ਸਫਾਈ
ਮਾਰਟਿਨ ਜਦੋਂ ਕਮਰੇ ਅੰਦਰ ਪਹੁੰਚੇ ਤਾਂ ਉਨ੍ਹਾਂ ਨੂੰ ਇੰਨੀ ਤੇਜ਼ ਬਦਬੂ ਆਈ ਕਿ ਬਿਨਾ ਮਾਸਕ ਦੇ ਸਫਾਈ ਕਰ ਪਾਉਣਾ ਉਨ੍ਹਾਂ ਲਈ ਮੁਸ਼ਕਲ ਹੋ ਗਿਆ। ਮਕਾਨ ਮਾਲਕ ਮੁਤਾਬਕ, ਪਹਿਲਾਂ ਇਹ ਵਿਅਕਤੀ ਘਰ ਦੀ ਸਫਾਈ ਰੱਖਦਾ ਸੀ, ਪਰ ਕੁਝ ਦਿਨਾਂ ਤੋਂ ਉਸ ਨੇ ਅਜਿਹਾ ਕਰਨਾ ਬੰਦ ਕਰ ਦਿੱਤਾ ਸੀ। ਘਰ ਦੇ ਅੰਦਰ ਦੀਆਂ ਦੀਵਾਰਾਂ 'ਤੇ ਕੋਕਰੋਚ ਚੱਲਦੇ ਦੇਖ ਮਾਰਟਿਨ 'ਤੇ ਉਸ ਦੇ ਸਾਥੀ ਹੈਰਾਨ ਰਹਿ ਗਏ ਸਨ। ਘਰ ਵਿਚ ਰੱਖੇ ਫਰਿੱਜ ਵਿਚ ਅੱਗ ਲੱਗੀ ਹੋਈ ਸੀ। ਨਾਲ ਹੀ ਮਰੀ ਹੋਈ ਬਿੱਲੀ ਦੀ ਬੌਡੀ ਵਿਚ ਕੀੜੇ ਲੱਗ ਚੁੱਕੇ ਸਨ।