ਅਮਰੀਕਾ ''ਚ ਕ੍ਰਿਸਮਸ ''ਤੇ 60 ਸਾਲਾ ਵਿਅਕਤੀ ਦੀ 1 ਡਾਲਰ ਕਰਕੇ ਕੀਤੀ ਕੁੱਟਮਾਰ

12/26/2019 9:24:10 PM

ਨਿਊਯਾਰਕ - ਸੰਯੁਕਤ ਰਾਸ਼ਟਰ ਅਮਰੀਕਾ ਦੇ ਨਿਊਯਾਰਕ ਸ਼ਹਿਰ 'ਚ ਮੰਗਲਵਾਰ ਨੂੰ ਇਕ 60 ਸਾਲਾ ਵਿਅਕਤੀ ਦੀ 2 ਬਦਮਾਸ਼ਾਂ ਵੱਲੋਂ ਕੁੱਟਮਾਰ ਕੀਤੀ ਗਈ। ਜਾਣਕਾਰੀ ਮੁਤਾਬਕ ਪੀੜਤ ਨੂੰ ਜ਼ਿਆਦਾ ਸੱਟਾਂ ਲੱਗੀਆਂ, ਜਿਸ ਤੋਂ ਬਾਅਦ ਉਸ ਨੂੰ ਸਥਾਨਕ ਹਸਤਪਾਲ ਦਾਖਲ ਕਰਾਇਆ ਗਿਆ ਹੈ। ਜਿਥੇ ਡਾਕਟਰਾਂ ਵੱਲੋਂ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਘਟਨਾ ਬਾਰੇ ਉਸ ਵੇਲੇ ਪਤਾ ਲੱਗਾ ਜਦ ਪੁਲਸ ਨੇ ਸੀ. ਸੀ. ਟੀ. ਵੀ. ਫੁੱਟੇਜ਼ ਦੇਖੀ। ਪੁਲਸ ਅਧਿਕਾਰੀ ਨੇ ਆਖਿਆ ਕਿ ਸ਼ੱਕੀਆਂ ਦੀ ਭਾਲ ਅਜੇ ਜਾਰੀ ਹੈ।

ਪੀੜਤ 'ਤੇ ਹਮਲਾ ਕਰਨ ਤੋਂ ਬਾਅਦ ਉਨ੍ਹਾਂ 2 ਬਦਮਾਸ਼ਾਂ ਨੇ ਉਸ ਦੀ ਜੇਬ 'ਚੋਂ ਸਿਰਫ 1 ਡਾਲਰ ਹੀ ਚੋਰੀ ਕਰ ਪਾਏ। ਫਾਕਸ ਨਿਊਜ਼ ਦੀ ਇਕ ਰਿਪੋਰਟ ਮੁਤਾਬਕ, ਇਹ ਘਟਨਾ ਬ੍ਰੋਕੰਸ ਦੇ ਮੋਰੀਸਾਨਿਆ ਸੈਕਸ਼ਨ 'ਚ ਰਾਤ ਕਰੀਬ 1:30 ਵਜੇ ਵਾਪਰੀ। ਵੀਡੀਓ 'ਚ ਸ਼ੱਕੀਆਂ 'ਚੋਂ ਇਕ, ਕੋਲ ਪਏ ਕੂੜੇਦਾਨ ਨੂੰ ਚੁੱਕ ਰਿਹਾ ਸੀ, ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਪੀੜਤ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਕਥਿਤ ਤੌਰ 'ਤੇ ਸ਼ੱਕੀ ਪਹਿਲਾਂ ਪੀੜਤ ਕੋਲ ਪਹੁੰਚੇ ਅਤੇ ਉਸ ਕੋਲੋਂ ਪੈਸਿਆਂ ਦੀ ਕੰਮ ਮੰਗ ਫਿਰ ਜਦ ਪੀੜਤ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਹ ਦੋਵੇਂ ਬਦਮਾਸ਼ ਪੀੜਤ ਨਾਲ ਕੁੱਟਮਾਰ ਕਰਨ ਲੱਗੇ। ਪੁਲਸ ਅਧਿਕਾਰੀ ਨੇ ਆਖਿਆ ਕਿ ਸਾਡੇ ਮੁਲਾਜ਼ਮ ਇਸ ਮਾਮਲੇ ਦੀ ਜਾਂਚ ਲੱਗੇ ਹੋਏ ਹਨ। ਜਿਹੜਾ ਵੀ ਵਿਅਕਤੀ ਸਾਨੂੰ ਇਸ ਮਾਮਲੇ ਬਾਰੇ ਜਾਣਕਾਰੀ ਦੇਵੇਗਾ, ਉਸ ਨੂੰ ਪੁਲਸ ਵਿਭਾਗ ਵੱਲੋਂ 2500 ਡਾਲਰ ਦਾ ਇਨਾਮ ਦਿੱਤਾ ਜਾਵੇਗਾ।

Khushdeep Jassi

This news is Content Editor Khushdeep Jassi