ਆਸਟਰੇਲੀਆ ''ਚ 94 ਸਾਲਾ ਬੇਬੇ ਨੇ ਦਿੱਤੀ ਕੋਰੋਨਾ ਨੂੰ ਮਾਤ, ਮਿਲਿਆ ''ਵੰਡਰ ਵੂਮਨ'' ਦਾ ਨਾਂ

04/15/2020 2:44:51 PM

ਮੈਲਬੌਰਨ- ਆਸਟਰੇਲੀਆ ਵਿਚ ਇਕ 94 ਸਾਲਾ ਬੇਬੇ ਨੇ ਕੋਰੋਨਾ ਵਾਇਰਸ ਨੂੰ ਮਾਤ ਦੇ ਦਿੱਤੀ ਹੈ ਤੇ ਹਸਪਤਾਲ ਸਟਾਫ ਨੇ ਉਸ ਨੂੰ 'ਵੰਡਰ ਵੂਮਨ' ਦਾ ਨਾਂ ਦਿੱਤਾ ਹੈ।  ਮੈਲਬੌਰਨ ਦੀ ਰਹਿਣ ਵਾਲੀ ਬੇਬੇ ਮੌਰੀਨ ਐਪਲੇਬੀ ਦਾ ਆਸਟਿਨ ਹਸਪਤਾਲ ਵਿਚ ਇਲਾਜ ਹੋਇਆ। ਦੱਸਿਆ ਜਾ ਰਿਹਾ ਹੈ ਕਿ ਕੁੱਝ ਦਿਨ ਪਹਿਲਾਂ ਇਹ ਬੇਬੇ ਡਿੱਗ ਗਈ ਸੀ ਤੇ ਉਸ ਦੀਆਂ ਪਸਲੀਆਂ ਟੁੱਟ ਗਈਆਂ ਸਨ। ਜਦ ਉਹ ਇਸ ਦਾ ਇਲਾਜ ਕਰਵਾ ਰਹੀ ਸੀ ਤਾਂ ਹਸਪਤਾਲ ਸਟਾਫ ਨੂੰ ਉਸ ਵਿਚ ਕੋਵਿਡ-19 ਦੇ ਲੱਛਣ ਦਿਖਾਈ ਦਿੱਤੇ ਅਤੇ ਜਾਂਚ ਵਿਚ ਪਤਾ ਲੱਗਾ ਕਿ ਉਹ ਕੋਰੋਨਾ ਦੀ ਲਪੇਟ ਵਿਚ ਹੈ।

ਕਿਹਾ ਜਾ ਰਿਹਾ ਹੈ ਕਿ ਡਿੱਗਣ ਤੋਂ ਪਹਿਲਾਂ ਹੀ ਉਹ ਕੋਰੋਨਾ ਦੀ ਲਪੇਟ ਵਿਚ ਆ ਚੁੱਕੀ ਸੀ। ਸ਼ਾਇਦ ਉਸ ਨੂੰ ਆਪਣੇ 69 ਸਾਲਾ ਪੁੱਤਰ ਕੋਲੋਂ ਹੀ ਇਹ ਵਾਇਰਸ ਹੋਇਆ ਹੋਵੇਗਾ, ਜੋ ਖੁਦ ਇਲਾਜ ਕਰਵਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਬੇਬੇ ਦੇ ਪੁੱਤਰ ਦੀ ਕੋਈ ਟਰੈਵਲ ਹਿਸਟਰੀ ਨਹੀਂ ਹੈ। ਦੋਵੇਂ ਮਾਂ-ਪੁੱਤ ਆਸਟਿਨ ਹਸਪਤਾਲ ਵਿਚ ਆਈਸੋਲੇਟਡ ਕੀਤੇ ਗਏ ਸਨ। ਬੇਬੇ ਬਿਲਕੁਲ ਠੀਕ ਹੋ ਗਈ ਹੈ ਤੇ ਹੁਣ ਉਸ ਨੂੰ ਹਸਪਤਾਲ ਵਿਚੋਂ ਛੁੱਟੀ ਦੇ ਦਿੱਤੀ ਗਈ ਹੈ। 
ਇਹ ਬੇਬੇ ਉਨ੍ਹਾਂ ਲੋਕਾਂ ਲਈ ਉਮੀਦ ਦੀ ਕਿਰਨ ਬਣੀ ਹੈ, ਜੋ ਇਹ ਸੋਚਦੇ ਹਨ ਕਿ ਬਜ਼ੁਰਗਾਂ ਦਾ ਕੋਰੋਨਾ ਵਾਇਰਸ ਨੂੰ ਹਰਾਉਣ ਬਹੁਤ ਮੁਸ਼ਕਿਲ ਹੈ।
 

Lalita Mam

This news is Content Editor Lalita Mam