ਚੀਨ 'ਚ 900 ਸਾਲ ਪੁਰਾਣਾ ਲੱਕੜ ਦੇ ਪੁਲ ਨੂੰ ਲੱਗੀ ਅੱਗ

08/08/2022 4:38:34 PM

ਬੀਜਿੰਗ (ਏਜੰਸੀ): ਚੀਨ ਵਿਚ 900 ਸਾਲ ਪੁਰਾਣਾ ਲੱਕੜ ਦਾ ਪੁਲ ਸੜ ਕੇ ਸੁਆਹ ਹੋ ਗਿਆ। ਅਧਿਕਾਰੀ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ। ਅਧਿਕਾਰੀਆਂ ਮੁਤਾਬਕ ਦੱਖਣੀ-ਪੂਰਬੀ ਚੀਨ ਦੇ ਫੁਜਿਆਨ ਸੂਬੇ 'ਚ ਪਿੰਗਨਾਨ ਕਾਊਂਟੀ 'ਚ ਵਾਨਆਨ ਬ੍ਰਿਜ 'ਤੇ ਸ਼ਨੀਵਾਰ ਰਾਤ ਨੂੰ ਅੱਗ ਲੱਗ ਗਈ। ਇਸ ਘਟਨਾ ਦੀ ਵੀਡੀਓ ਅਤੇ ਤਸਵੀਰਾਂ 'ਚ ਪੁਲ ਪੂਰੀ ਤਰ੍ਹਾਂ ਨਾਲ ਅੱਗ ਦੀ ਲਪੇਟ 'ਚ ਨਜ਼ਰ ਆ ਰਿਹਾ ਹੈ। ਇਸ ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਤਾਈਵਾਨ ਨੇੜੇ ਚੀਨ ਦਾ ਫ਼ੌਜੀ ਅਭਿਆਸ, ਆਸਟ੍ਰੇਲੀਆ ਵੱਲੋਂ ਜਲਡਮਰੂਮੱਧ 'ਚ ਤਣਾਅ ਘੱਟ ਕਰਨ ਦੀ ਅਪੀਲ

98 ਮੀਟਰ ਲੰਬਾ ਇਹ ਪੁਲ ਚੀਨ ਵਿੱਚ ਆਪਣੀ ਕਿਸਮ ਦਾ ਸਭ ਤੋਂ ਲੰਬਾ ਲੱਕੜ ਦਾ ਪੁਲ ਸੀ। ਪਿਛਲੇ 900 ਸਾਲਾਂ ਵਿੱਚ ਪੁਲ ਦੀ ਕਈ ਵਾਰ ਮੁਰੰਮਤ ਕੀਤੀ ਗਈ ਸੀ। ਪੁਲ ਦੀ ਆਖਰੀ ਵਾਰ 1932 ਵਿੱਚ ਮੁਰੰਮਤ ਕੀਤੀ ਗਈ ਸੀ। ਪੰਜ ਪੱਥਰ ਦੇ ਥੰਮ੍ਹਾਂ 'ਤੇ ਖੜ੍ਹਾ ਇਹ ਲੱਕੜ ਦਾ ਪੁਲ ਨਦੀ ਦੇ ਦੋ ਸਿਰਿਆਂ ਨੂੰ ਜੋੜਦਾ ਸੀ। ਇਹ ਪੁਲ ਚੀਨ ਦੇ ਸੋਂਗ ਰਾਜਵੰਸ਼ ਦੁਆਰਾ ਬਣਾਇਆ ਗਿਆ ਸੀ।

Vandana

This news is Content Editor Vandana